ਨੌਜਵਾਨ ਅਪਰਾਧ ਛੱਡ ਕੇ ਮੁੱਖ ਧਾਰਾ ’ਚ ਸ਼ਾਮਲ ਹੋਣ : ਡੀਆਈਜੀ
ਫਰੀਦਕੋਟ ਪੁਲਿਸ ਰੇਂਜ ਤਹਿਤ ਤਿੰਨ ਜਿਲਿਆ ਚ ਅਪ੍ਰੇਸ਼ਨ ਪ੍ਰਹਾਰ ਤਹਿਤ ਦੋ ਨਾਮੀ ਗੈਂਗਸਟਰਾਂ ਸਮੇਤ ਵੱਡੀਆਂ ਗ੍ਰਿਫਤਾਰੀਆਂ: ਡੀਆਈਜੀ
Publish Date: Wed, 21 Jan 2026 05:57 PM (IST)
Updated Date: Thu, 22 Jan 2026 04:04 AM (IST)

ਪੰਜਾਬੀ ਜਾਗਰਣ ਟੀਮ, ਫਰੀਦਕੋਟ : ਪੰਜਾਬ ਪੁਲਿਸ ਦੇ ਆਪਰੇਸ਼ਨ ਪ੍ਰਹਾਰ ਤਹਿਤ ਫਰੀਦਕੋਟ ਰੇਂਜ ਪੁਲਿਸ ਦੁਆਰਾ ਅਪਰਾਧੀਆਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਨੂੰ ਅੰਜਾਮ ਦਿੱਤੀਆਂ ਗਈਆਂ ਹਨ । ਜਾਣਕਾਰੀ ਦਿੰਦੇ ਹੋਏ ਡੀਆਈਜੀ ਨਿਲੰਬਰੀ ਜਗਾਦਲੇ ਨੇ ਦੱਸਿਆ ਕਿ ਫਰੀਦਕੋਟ ਨੇ ਪੁਲਿਸ ਰੇਂਜ ਅੰਦਰ ਪੈਂਦੇ ਤਿੰਨ ਜਿਲ੍ਹੇ ਮੁਕਤਸਰ ਸਾਹਿਬ ,ਮੋਗਾ ਅਤੇ ਫਰੀਦਕੋਟ ਵਿੱਚ 1100 ਤੋਂ ਜਿਆਦਾ ਪੁਲਿਸ ਮੁਲਾਜ਼ਮਾ ਦੇ ਨਾਲ ਮਿਲ ਕੇ 500 ਤੋਂ ਜਿਆਦਾ ਰੇਡ ਕੀਤੀਆਂ ਗਈਆਂ ਜਿਸ ਤਹਿਤ ਕਈ ਅਪਰਾਧੀ ਅਤੇ ਕਈ ਮਾਮਲਿਆਂ ਵਿੱਚ ਭਗੋੜੇ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ । ਉਹਨਾਂ ਦੱਸਿਆ ਕਿ ਇਹਨਾਂ ਗਿਰਫਤਾਰੀਆਂ ਦੇ ਦੌਰਾਨ ਦੋ ਵੱਡੀਆਂ ਗਿਰਫਤਾਰੀਆਂ ਜਿਨਾਂ ਵਿੱਚ ਬੰਬੀਹਾ ਗੈਂਗ ਨਾਲ ਜੁੜੇ 1 ਕੈਟਾਗਰੀ ਦੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਅਤੇ ਜੈਪਾਲ ਭੁੱਲਰ ਗੈਂਗ ਨਾਲ ਸੰਬੰਧਿਤ ਬੀ ਕੈਟਾਗਰੀ ਦੇ ਗੈਂਗਸਟਰ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ। ਉਹਨਾਂ ਦੱਸਿਆ ਕਿ ਇਹਨਾਂ ਗਿਰਫਤਾਰੀਆਂ ਦੇ ਦੌਰਾਨ ਸ਼ਰਾਬ ਮੈਡੀਕਲ ਨਸ਼ਾ,ਹੈਰੋਇਨ ਅਤੇ ਗੈਰ ਕਾਨੂੰਨੀ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਆਪਰੇਸ਼ਨ ਪ੍ਰਹਾਰ ਜਿਸ ਵਿੱਚ ਪੰਜਾਬ ਨੂੰ ਗੈਂਗਸਟਰਵਾਦ ਤੋਂ ਮੁਕਤ ਕਰਨਾ ਹੈ ਅਤੇ ਉਹ ਨੌਜਵਾਨਾਂ ਨੂੰ ਅਪੀਲ ਕਰਦੇ ਹਨ ਕਿ ਇਸ ਰਾਹ ਤੇ ਚੱਲ ਕੇ ਉਹਨਾਂ ਨੂੰ ਅਖੀਰ ਜਾਂ ਤਾਂ ਮੌਤ ਦਾ ਸਾਹਮਣਾ ਪੈਣਾ ਕਰਨਾ ਪਏਗਾ ਜਾਂ ਜੇਲਾਂ ਦੀਆਂ ਸਲਾਖਾਂ ਪਿੱਛੇ ਜਾਣਾ ਪਏਗਾ ਅਤੇ ਜੇਕਰ ਉਹ ਇਸ ਅਪਰਾਧ ਦੀ ਦੁਨੀਆਂ ਨੂੰ ਛੱਡ ਕੇ ਮੁੱਖ ਧਾਰਾ ਵਿੱਚ ਸ਼ਾਮਿਲ ਹੁੰਦੇ ਹਨ ਤਾਂ ਪੁਲਿਸ ਵੀ ਉਹਨਾਂ ਨਾਲ ਨਰਮੀ ਵਾਲਾ ਰਵਈਆ ਅਪਣਾਏਗੀ। ਨਾਲ ਹੀ ਉਹਨਾਂ ਕਿਹਾ ਕਿ ਇਸ ਪੰਜਾਬ ਪੁਲਿਸ ਦਾ ਅਗਲਾ ਨਿਸ਼ਾਨਾ ਫਰਜੀ ਟਰੈਵਲ ਏਜੰਟ ਰਹਿਣ ਵਾਲੇ ਹਨ ਜਿਨਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਮਾਨਵ ਤਸਕਰੀ ਦੇ ਕਈ ਮਾਮਲੇ ਸਾਹਮਣੇ ਆਏ ਹਨ ਇਸ ਦੇ ਚਲਦੇ ਫਰਜ਼ੀ ਟਰੈਵਲ ਏਜੈਂਟਾਂ ਦੇ ਖਿਲਾਫ ਵੀ ਵੱਡੀ ਕਾਰਵਾਈ ਅੰਜਾਮ ਵਿੱਚ ਲਿਆਂਦੀ ਜਾਵੇਗੀ।