ਵੱਖ ਵੱਖ ਥਾਵਾਂ ਤੋਂ ਹੈਰੋਇਨ ਸਣੇ ਅੱਠ ਨੂੰ ਕੀਤਾ ਕਾਬੂ
ਚਾਰ ਵੱਖ ਵੱਖ ਥਾਵਾਂ ਤੋਂ 8 ਵਿਅਕਤੀਆਂ ਨੂੰ ਕੀਤਾ ਕਾਬੂ
Publish Date: Wed, 11 Feb 2026 03:33 PM (IST)
Updated Date: Wed, 11 Feb 2026 03:35 PM (IST)
ਸ਼ਿਵ ਸ਼ਰਮਾ ਪੰਜਾਬੀ ਜਾਗਰਣ ਫਰੀਦਕੋਟ :- ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਪੁਲਿਸ ਨੇ ਚਾਰ ਵੱਖ ਵੱਖ ਥਾਵਾਂ ਤੋਂ 8 ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੈਤੋ ਥਾਣੇ ਦੇ ਏਐਸਆਈ ਦਰਸ਼ਨ ਸਿੰਘ ਨੇ ਗਸ਼ਤ ਦੌਰਾਨ ਧਰਮ ਸਿੰਘ ਉਰਫ ਧੰਮੂ, ਨਵਲ ਕਿਸ਼ੋਰ ਉਰਫ ਨਿਊਲਾ ਅਤੇ ਧੀਰਜ ਕੁਮਾਰ ਵਾਸੀਆਨ ਜੈਤੋ ਦੀ ਸ਼ੱਕ ਦੀ ਬਿਨਾਹ ’ਤੇ ਕੀਤੀ ਤਲਾਸ਼ੀ ਮੌਕੇ ਉਕਤ ਮੁਲਜ਼ਮਾਂ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸੇ ਤਰ੍ਹਾਂ ਬਰਗਾੜੀ ਪੁਲਿਸ ਚੌਕੀ ਦੇ ਇੰਚਾਰਜ ਏਐਸਆਈ ਗੁਰਮੇਜ ਸਿੰਘ ਸੰਧੂ ਨੇ ਕਾਰ ਸਵਾਰ ਸਰਬਜੀਤ ਸਿੰਘ ਊਰਫ ਸੋਮਾ ਅਤੇ ਸਨੀ ਸਿੰਘ ਵਾਸੀ ਬਾਜਾਖਾਨਾ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ, ਸਾਦਿਕ ਥਾਣੇ ਦੇ ਹੋਲਦਾਰ ਗੁਰਦੇਵ ਸਿੰਘ ਨੇ ਸੁਲੱਖਣ ਸਿੰਘ ਵਾਸੀ ਬੀਹਲੇਵਾਲਾ ਅਤੇ ਸ਼ਿਵਚਰਨਜੀਤ ਸਿੰਘ ਵਾਸੀ ਪਿੰਡ ਮਾਨੀ ਸਿੰਘ ਵਾਲਾ ਜਦਕਿ ਪੁਲਿਸ ਚੌਂਕੀ ਪੰਜਗਰਾਈਂ ਕਲਾਂ ਦੇ ਇੰਚਾਰਜ ਏਐਸਆਈ ਗੁਰਜੰਟ ਸਿੰਘ ਨੇ ਸੁਖਪ੍ਰੀਤ ਸਿੰਘ ਉਰਫ ਵਿਵੇਕ ਵਾਸੀ ਪੰਜਗਰਾਈਂ ਕਲਾਂ ਨੂੰ ਨਸ਼ਾ ਸੇਵਨ ਕਰਨ ਦੇ ਦੋਸ਼ ਹੇਠ ਕਾਬੂ ਕਰਕੇ ਉਕਤਾਨ ਕੋਲੋਂ ਨਸ਼ਾ ਸੇਵਨ ਕਰਨ ਵਾਲੀ ਸਮੱਗਰੀ ਬਰਾਮਦ ਕਰਕੇ ਉਕਤਾਨ ਨੂੰ ਨਸ਼ਾ ਛੁਡਾਊ ਕੇਂਦਰ ’ਚ ਦਾਖਲ ਕਰਵਾਇਆ।