ਅਰੋੜਬੰਸ ਸਭਾ ਨੇ ਕੀਤਾ ਵਿਚਾਰ ਵਟਾਂਦਰਾ
ਅਰੋੜਬੰਸ ਸਭਾ ਵੱਲੋਂ ਜਨਰਲ ਇਜਲਾਸ ਅਤੇ ਕੈਂਪ ਲਾਉਣ ਦੇ ਵੱਖ-ਵੱਖ ਮਤੇ ਪਾਸ : ਮੱਕੜ
Publish Date: Sat, 21 Feb 2026 03:31 PM (IST)
Updated Date: Sun, 22 Feb 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ‘ਅਰੋੜਬੰਸ ਸਭਾ’ ਵਲੋਂ ਸਥਾਨਕ ਪੁਰਾਣੀ ਦਾਣਾ ਮੰਡੀ ਵਿੱਚ ਚਲਾਏ ਜਾ ਰਹੇ ਕੰਨਿਆ ਕੰਪਿਊਟਰ ਸੈਂਟਰ ਵਿਖੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਵੱਖ-ਵੱਖ ਮਤੇ ਪਾਸ ਕੀਤੇ ਗਏ। ਮੀਟਿੰਗ ਦੀ ਸ਼ੁਰੂਆਤ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸ੍ਰ ਪਿਆਰਾ ਸਿੰਘ ਮੱਕੜ ਦੀ ਆਤਮਿਕ ਸ਼ਾਂਤੀ ਲਈ ਮੋਨ ਧਾਰਨ ਨਾਲ ਹੋਈ। ਜਨਰਲ ਸਕੱਤਰ ਕਰਨੈਲ ਸਿੰਘ ਮੱਕੜ ਅਤੇ ਸੁਰਜੀਤ ਸਿੰਘ ਘੁਲਿਆਣੀ ਨੇ ਦੱਸਿਆ ਕਿ ਅਰੋੜਾ ਬਰਾਦਰੀ ਦੇ 70 ਸਾਲ ਤੋਂ ਵੱਧ ਉਮਰ ਦੇ ਮਰਦ-ਔਰਤਾਂ ਦੀ ਈ.ਸੀ.ਜੀ. 1 ਮਾਰਚ ਦਿਨ ਐਤਵਾਰ ਨੂੰ ਸਵੇਰੇ 7:00 ਵਜੇ ਤੋਂ 10:00 ਵਜੇ ਤੱਕ ਡਾ. ਰਾਜਨ ਸਿੰਗਲਾ ਦੇ ਹਸਪਤਾਲ ਫਰੀਦਕੋਟ ਰੋਡ ਕੋਟਕਪੂਰਾ ਵਿਖੇ ਬਿਲਕੁਲ ਮੁਫਤ ਕਰਵਾਈ ਜਾਵੇਗੀ। ਇਸ ਸਮੇਂ ਦੌਰਾਨ ਡਾ. ਸੁਨੀਲ ਛਾਬੜਾ ਦੀ ਫਰੀਦਕੋਟ ਰੋਡ ’ਤੇ ਸਥਿੱਤ ਛਾਬੜਾ ਕਲੀਨਿਕਲ ਲੈਬ ਵਿਖੇ ਵੱਖ-ਵੱਖ ਕਿਸਮ ਦੇ ਬੇਸਿਕ ਟੈਸਟ ਵੀ ਮੁਫਤ ਕਰਵਾਏ ਜਾਣਗੇ। ਧਰਮਵੀਰ ਸਿੰਘ ਰਾਜੂ ਮੱਕੜ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਮੁਤਾਬਿਕ ਸ੍ਰ. ਆਸਾ ਸਿੰਘ ਯਾਦਗਾਰੀ ਕੰਪਿਊਟਰ ਸੈਂਟਰ ਦੀ ਸਰਟੀਫਿਕੇਸ਼ਨ ਕਰਵਾਉਣ ਦੇ ਸਾਰੇ ਅਧਿਕਾਰ ਪ੍ਰਧਾਨ ਨੂੰ ਦਿੱਤੇ ਗਏ। ਰਜਿੰਦਰ ਸਿੰਘ ਪੱਪੂ ਅਤੇ ਗੁਰਮੀਤ ਸਿੰਘ ਮੱਕੜ ਨੇ ਦੱਸਿਆ ਕਿ ਸੈਂਟਰ ਵਿੱਚ ਪਿਛਲੇ ਸਮੇਂ ਚੱਲਦੇ ਸਿਲਾਈ ਸੈਂਟਰ ਦੇ ਬੰਦ ਹੋਣ ਦੇ ਕਾਰਨਾ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਦੁਬਾਰਾ ਸਿਲਾਈ ਸੈਂਟਰ ਚਲਾਉਣ ਦਾ ਮਤਾ ਵੀ ਪਾਸ ਹੋਇਆ। ਪੈ੍ਰਸ ਸਕੱਤਰ ਗੁਰਮੀਤ ਸਿੰਘ ਮੀਤਾ ਸਮੇਤ ਡਾ. ਸੁਨੀਲ ਛਾਬੜਾ ਅਤੇ ਅਮਰ ਸਿੰਘ ਮੱਕੜ ਨੇ ਦੱਸਿਆ ਕਿ ਸਭਾ ਦਾ ਜਨਰਲ ਇਜਲਾਸ 22 ਮਾਰਚ ਦਿਨ ਐਤਵਾਰ ਨੂੰ ਅਰੋੜਬੰਸ ਧਰਮਸ਼ਾਲਾ ਜੈਤੋ ਰੋਡ ਕੋਟਕਪੂਰਾ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਗਿਆ। ਰਮੇਸ਼ ਸਿੰਘ ਗੁਲਾਟੀ ਅਤੇ ਹਰਵਿੰਦਰ ਸਿੰਘ ਮੱਕੜ ਨੇ ਦੱਸਿਆ ਕਿ ਉਪਰੋਕਤ ਸਾਰੇ ਪ੍ਰੋਗਰਾਮਾ ਅਤੇ ਸਰਟੀਫਿਕੇਸ਼ਨ ਸਮੇਤ ਹਰ ਤਰ੍ਹਾਂ ਦੇ ਖਰਚੇ ਦੀ ਪ੍ਰਵਾਨਗੀ ਵੀ ਦਿੱਤੀ ਗਈ। ਈ.ਸੀ.ਜੀ. ਸਮੇਤ ਬੇਸਿਕ ਟੈਸਟ ਦੇ ਲੱਗਣ ਵਾਲੇ ਕੈਂਪ ਅਤੇ ਜਨਰਲ ਇਜਲਾਸ ਸਬੰਧੀ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਵੰਤ ਸਿੰਘ ਅਰਨੇਜਾ, ਅਵਤਾਰ ਸਿੰਘ ਮਹਿੰਦੀਰੱਤਾ, ਸਿਮਰਨਜੀਤ ਸਿੰਘ ਮੱਕੜ, ਕੁਲਬੀਰ ਸਿੰਘ ਮੱਕੜ ਆਦਿ ਵੀ ਹਾਜਰ ਸਨ।