ਬਜ਼ੁਰਗਾਂ ਦੀ ਮੁਫਤ ਸਿਹਤ ਜਾਂਚ ਕਰਵਾਉਣ ਦਾ ਫੈਸਲਾ
ਅਰੋੜਬੰਸ ਸਭਾ ਵੱਲੋਂ 70 ਸਾਲ ਦੇ ਬਜੁਰਗਾਂ ਦੀ ਮੁਫਤ ਸਰੀਰਕ ਜਾਂਚ ਕਰਾਉਣ ਦਾ ਫੈਸਲਾ
Publish Date: Thu, 22 Jan 2026 03:33 PM (IST)
Updated Date: Fri, 23 Jan 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਅਰੋੜਬੰਸ ਸਭਾ ਦੀ ਕਾਰਜਕਾਰਨੀ ਦੀ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਦੀ ਅਗਵਾਈ ਹੇਠ ਸਥਾਨਕ ਆਸਾ ਸਿੰਘ ਯਾਦਗਾਰੀ ਕੰਨਿਆ ਕੰਪਿਊਟਰ ਸੈਂਟਰ ਵਿਖੇ ਹੋਈ ਮੀਟਿੰਗ ਦੌਰਾਨ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਨਰਲ ਸਕੱਤਰ ਕਰਨੈਲ ਸਿੰਘ ਨੇ ਏਜੰਡੇ ਤੋਂ ਜਾਣੂ ਕਰਵਾਇਆ ਅਤੇ ਸੁਰਜੀਤ ਸਿੰਘ ਘੁਲਿਆਣੀ ਨੇ ਮੈਡੀਕਲ ਕੈਂਪ ਲਾਉਣ ਦਾ ਸੁਝਾਅ ਦਿੱਤਾ। ਸਰਪ੍ਰਸਤ ਹਰਨਾਮ ਸਿੰਘ ਹਰਲਾਜ ਅਤੇ ਜਗਦੀਸ਼ ਛਾਬੜਾ ਨੇ ਦੱਸਿਆ ਕਿ ਫਰਵਰੀ ਦੇ ਪਹਿਲੇ ਹਫਤੇ ਬਰਾਦਰੀ ਦੇ 70 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਦੀ ਮੁਫਤ ਈਸੀਜੀ ਅਤੇ ਸਰੀਰਕ ਜਾਂਚ ਦਾ ਕੈਂਪ ਡਾ. ਰਾਜਨ ਹਸਪਤਾਲ ਫਰੀਦਕੋਟ ਰੋਡ ਕੋਟਕਪੂਰਾ ਵਿਖੇ ਲਾਇਆ ਜਾਵੇਗਾ। ਉਹਨਾ ਦੱਸਿਆ ਕਿ ਡਾ. ਰਾਜਨ ਸਿੰਗਲਾ ਦੇ ਸਹਿਯੋਗ ਨਾਲ ਲੱਗਣ ਵਾਲੇ ਕੈਂਪ ਵਿੱਚ 70 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਦੀ ਈਸੀਜੀ ਅਤੇ ਸਰੀਰਕ ਜਾਂਚ ਬਿਲਕੁਲ ਮੁਫਤ ਕੀਤੀ ਜਾਵੇਗੀ। ਇਸੇ ਤਰ੍ਹਾਂ ਡਾ. ਸੁਨੀਲ ਛਾਬੜਾ ਦੀ ਛਾਬੜਾ ਕਲੀਨਿਕਲ ਲੈਬ ਫਰੀਦਕੋਟ ਰੋਡ ਕੋਟਕਪੂਰਾ ਵਿਖੇ ਬਜੁਰਗਾਂ ਦੇ ਬੇਸਿਕ ਟੈਸਟ ਵੀ ਮੁਫਤ ਕੀਤੇ ਜਾਣਗੇ। ਰਜਿੰਦਰ ਸਿੰਘ ਪੱਪੂ ਅਤੇ ਰਮੇਸ਼ ਸਿੰਘ ਗੁਲਾਟੀ ਨੇ ਦੱਸਿਆ ਕਿ ਦਫਤਰ ਦੀਆਂ ਲੋਹੇ ਦੀਆਂ ਕੁਰਸੀਆਂ ਰੋਗਨ ਕਰਾਉਣ ਦਾ ਵੀ ਮਤਾ ਪਾਸ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਮਰ ਸਿੰਘ ਮੱਕੜ, ਮਨਮੋਹਨ ਸਿੰਘ ਚਾਵਲਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਰਾਜ ਅਰੋੜਾ, ਗੁਰਮੀਤ ਸਿੰਘ ਮੱਕੜ, ਜਸਪਾਲ ਮਖੀਜਾ, ਵਰਿੰਦਰਪਾਲ ਸਿੰਘ ਅਰਨੇਜਾ ਆਦਿ ਵੀ ਹਾਜਰ ਸਨ।