ਸਪੈਸ਼ਲ ਐਜੂਕੇਟਰ ਟੀਚਰ ਤੇ ਵੀਟੀ ਦੀ ਨਿਯੁਕਤੀ ਹੋਈ
ਸਰਕਾਰੀ ਹਾਈ ਸਕੂਲ ਟਹਿਣਾ ਵਿਖੇ ਸਪੈਸ਼ਲ ਐਜੂਕੇਟਰ ਟੀਚਰ ਤੇ ਵੀ.ਟੀ.ਦੀ ਨਿਯੁਕਤੀ ਹੋਈ
Publish Date: Thu, 12 Feb 2026 03:29 PM (IST)
Updated Date: Fri, 13 Feb 2026 04:00 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫ਼ਰੀਦਕੋਟ : ਸ਼ਹੀਦ ਲਾਂਸ ਹਵਲਦਾਰ ਪਰਮਿੰਦਰ ਸਿੰਘ ਪੀ.ਐੱਮ.ਸ੍ਰੀ ਸਰਕਾਰੀ ਹਾਈ ਸਕੂਲ ਟਹਿਣਾ ਵਿਖੇ ਸੀ.ਡਬਲਯੂ.ਐੱਸ.ਐੱਨ. ਵਿਦਿਆਰਥੀਆਂ ਨੂੰ ਪੜਾਉਣ ਲਈ ਸਪੈਸ਼ਲ ਐਜੂਕੇਟਰ ਟੀਚਰ ਨੀਲਮ ਰਾਣ ਨੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੀਲਮ ਰਾਣੀ ਦੀ ਯੋਗ ਅਗਵਾਈ ਹੇਠ ਜੁਆਇੰਨ ਕੀਤਾ। ਇਸ ਨਾਲ ਸਕੂਲ ’ਚ ਪੜ੍ਹ ਰਹੇ ਦਿਵਿਆਂਗ ਵਿਦਿਆਰਥੀ ਵੱਧ ਤੋਂ ਵੱਧ ਲਾਭ ਉਠਾ ਸਕਣਗੇ ਅਤੇ ਆਪਣੇ ਜੀਵਨ ’ਚ ਆਮ ਵਿਦਿਆਰਥੀਆਂ ਵਾਂਗ ਹੀ ਪੜ੍ਹਾਈ ਕਰ ਸਕਣਗੇ। ਇਸੇ ਤਰ੍ਹਾਂ ਸਕੂਲ ਅੰਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਲ 2026-27 ਸ਼ੈਸ਼ਨ ਲਈ ਐੱਨ.ਐੱਸ.ਕਿਊ.ਐੱਫ਼ ਤਹਿਤ ਪਲੰਬਿੰਗ ਟਰੇਡ ਸ਼ੁਰੂ ਲਈ ਕੁਲਦੀਪ ਕੌਰ ਵੀ.ਟੀ.ਜੁਆਇੰਨ ਕੀਤਾ। ਉਨ੍ਹਾਂ ਦੇ ਜੁਆਇਨ ਕਰਨ ਵਿਦਿਆਰਥੀ ਕਿੱਤਾ ਮੁੱਖੀ ਸਿੱਖਿਆ ਪ੍ਰਾਪਤ ਕਰ ਸਕਣਗੇ। ਇਸ ਸਮੇਂ ਸਕੂਲ ਦੇ ਹੈੱਡ ਮਿਸਟ੍ਰੈੱਸ ਸਰਬਜੀਤ ਕੌਰ ਨੇ ਸਕੂਲ ਵਿਖੇ ਪਹੁੰਚਣ ਤੇ ਦੋਹਾਂ ਅਧਿਆਪਕਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਜੁਆਇਨ ਕਰਵਾਇਆ। ਇਸ ਮੌਕੇ ਸਕੂਲ ਦੇ ਸਮੂਹ ਨੇ ਦੋਹਾਂ ਅਧਿਆਪਕਾਂ ਨੂੰ ਵਧਾਈ ਦਿੱਤੀ।