ਦਲੇਰ ਸਿੰਘ ਡੋਡ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਨਿਯੁਕਤ
‘ਅਕਾਲੀ ਦਲ ਵਾਰਸ ਪੰਜਾਬ ਦੇ’ ਵੱਲੋਂ ਦਲੇਰ ਸਿੰਘ ਡੋਡ ਜਿਲਾ ਫਰੀਦਕੋਟ ਦੇ ਪ੍ਰਧਾਨ ਨਿਯੁਕਤ
Publish Date: Sat, 07 Feb 2026 03:38 PM (IST)
Updated Date: Sun, 08 Feb 2026 03:59 AM (IST)

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ‘ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਲੰਮੇ ਸਮੇਂ ਤੋਂ ਪੰਥਕ ਸੇਵਾਵਾਂ ਵਿੱਚ ਵਿਚਰ ਰਹੇ ਲੰਬੇ ਸਮੇਂ ਤੋਂ ਫੈਡਰੇਸ਼ਨ ਦੀ ਸੇਵਾ ਕਰ ਰਹੇ ਭਾਈ ਦਲੇਰ ਸਿੰਘ ਡੋਡ ਨੂੰ ‘ਅਕਾਲੀ ਦਲ ਵਾਰਸ ਪੰਜਾਬ ਦੇ’ ਦਾ ਜ਼ਿਲ੍ਹਾ ਪ੍ਰਧਾਨ ਬਣਾਉਣ ’ਤੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਐਮ.ਪੀ., ਭਾਈ ਸਰਬਜੀਤ ਸਿੰਘ ਖਾਲਸਾ ਐਮ.ਪੀ. ਫਰੀਦਕੋਟ, ਬਾਪੂ ਤਰਸੇਮ ਸਿੰਘ ਅਤੇ ‘ਅਕਾਲੀ ਦਲ ਵਾਰਸ ਪੰਜਾਬ ਦੇ’ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਫਰੀਦਕੋਟ ਇਲਾਕੇ ਦੇ ‘ਅਕਾਲੀ ਦਲ ਵਾਰਸ ਪੰਜਾਬ ਦੇ’ ਦੀ ਟੀਮ ਦੇ ਆਗੂਆਂ ਨੇ ਕਿਹਾ ਕਿ ਭਾਈ ਦਲੇਰ ਸਿੰਘ ਡੋਡ ਪੰਥਕ ਸੇਵਾਵਾਂ ਦੇ ਨਾਲ-ਨਾਲ ਸਮਾਜਸੇਵਾ ਵਿੱਚ ਵੀ ਅਹਿਮ ਯੋਗਦਾਨ ਪਾਉਂਦੇ ਹਨ। ਉਹਨਾਂ ਕਿਹਾ ਕਿ ਅਜਿਹੇ ਆਗੂਆਂ ਦੀ ਅੱਜ ਪੰਜਾਬ ਨੂੰ ਲੋੜ ਹੈ, ਜਿਹੜੇ ਪੰਜਾਬ, ਪੰਜਾਬੀ, ਪੰਜਾਬੀਅਤ ਦੇ ਮੁੱਦਿਆਂ ਦੀ ਗੱਲ ਕਰਦੇ ਹੋਣ, ਉਹਨਾਂ ਸਮੁੱਚੀ ਜਥੇਬੰਦੀ ਦਾ ਧੰਨਵਾਦ ਕੀਤਾ। ਜਥੇਬੰਦੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਅਤੇ ਭਾਈ ਦਲੇਰ ਸਿੰਘ ਡੋਡ ਨੂੰ ਮੁਬਾਰਕਬਾਦ ਦੇਣ ਵਾਲਿਆਂ ਵਿੱਚ ਭਾਈ ਨਿਰਵੈਰ ਸਿੰਘ ਜਿਲਾ ਪ੍ਰਧਾਨ ਮੋਗਾ, ਭਾਈ ਹਰਪ੍ਰੀਤ ਸਿੰਘ ਸਮਾਧਭਾਈ, ਗੁਰਮੀਤ ਸਿੰਘ ਮਾਹਲ, ਗੁਰਬਖਸ਼ ਸਿੰਘ ਹਰੀਏਵਾਲਾ, ਭਾਈ ਜਸਵਿੰਦਰ ਸਿੰਘ, ਸੋਨੂ ਸਾਦਿਕ, ਗੁਰਚਰਨ ਸਿੰਘ ਸਾਦਿਕ, ਹਰਮੇਲ ਸਿੰਘ ਪੱਖੀ, ਸੂਬੇਦਾਰ ਹਰਬੰਸ ਸਿੰਘ ਮਾਨੀਵਾਲਾ, ਅਮਰੀਕ ਸਿੰਘ ਭੋਲੂਵਾਲਾ, ਰਘਬੀਰ ਸਿੰਘ ਹਸਨਭੱਟੀ, ਸੁਖਦੇਵ ਸਿੰਘ, ਗੁਰਜੰਟ ਸਿੰਘ ਪੱਖੀ, ਪਰਮਜੀਤ ਸਿੰਘ ਕਿਲੀ, ਮਨਿੰਦਰ ਸਿੰਘ ਬੀਹਲੇਵਾਲਾ, ਰਾਜਵਿੰਦਰ ਸਿੰਘ ਗੋਲੇਵਾਲਾ ਆਦਿ ਵੀ ਸ਼ਾਮਲ ਹਨ।