ਬਾਬਾ ਫਰੀਦ ਸਕੂਲ ਨੇ ਬੱਚਿਆਂ ਲਈ ਨਵੀਂ ਏਸੀ ਬੱਸ ਖਰੀਦੀ
ਸੁਰੱਖਿਅਤ ਆਵਾਜਾਈ ਵੱਲ ਇਕ ਹੋਰ ਕਦਮ: ਬਾਬਾ ਫਰੀਦ ਪਬਲਿਕ ਸਕੂਲ ਦੀ ਨਵੀਂ ਏ.ਸੀ. ਬੱਸ ਸੇਵਾ
Publish Date: Sat, 31 Jan 2026 04:06 PM (IST)
Updated Date: Sun, 01 Feb 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਬਾਬਾ ਫਰੀਦ ਪਬਲਿਕ ਸਕੂਲ ਵੱਲੋਂ ਵਿਦਿਆਰਥੀਆਂ ਦੀ ਆਵਾਜਾਈ ਨੂੰ ਹੋਰ ਸੁਰੱਖਿਅਤ ਅਤੇ ਸੁਵਿਧਾਜਨਕ ਬਣਾਉਣ ਲਈ 52 ਸੀਟਰ ਨਵੀਂ ਏਅਰ ਕੰਡੀਸ਼ਨਡ ਬੱਸ ਦੀ ਖਰੀਦ ਕੀਤੀ ਗਈ ਹੈ। ਕੱਲ੍ਹ ਇਸ ਬੱਸ ਦਾ ਪਹਿਲਾ ਦਿਨ ਸੀ, ਜਿਸ ਦੌਰਾਨ ਵਿਦਿਆਰਥੀਆਂ ਨੂੰ ਨਵੀਂ ਬੱਸ ਰਾਹੀਂ ਸਕੂਲ ਲਿਆਂਦਾ ਅਤੇ ਘਰ ਛੱਡਿਆ ਗਿਆ। ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਇਸ ਸੁਵਿਧਾ ਦੀ ਕਾਫ਼ੀ ਸਰਾਹਨਾ ਕੀਤੀ ਗਈ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਆਰਾਮ ਸਕੂਲ ਦੀ ਪ੍ਰਾਥਮਿਕਤਾ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਹੋਰ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸਕੂਲ ਦੇ ਚੇਅਰਮੈਂਨ ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਹੇਠ ਸਕੂਲ ਕਮੇਟੀ ਵੱਲੋਂ ਸਰਿੰਦਰ ਸਿੰਘ ਰੋਮਾਣਾ ਅਤੇ ਨਰਿੰਦਰਪਾਲ ਸਿੰਘ ਬਰਾੜ ਤੇ ਕਾ. ਪ੍ਰਿੰਸੀਪਲ ਸੁਖਦੀਪ ਕੌਰ ਵੱਲੋਂ ਹਰੀ ਝੰਡੀ ਦੇ ਕੇ ਨਵੀਂ ਬਸ ਦੀ ਪਹਿਲੀ ਯਾਤਰਾ ਆਰੰਭ ਕੀਤੀ ਗਈ। ਵਿਦਿਆਰਥੀਆਂ ਨੂੰ ਵਿਦਾ ਕੀਤਾ ਗਿਆ। ਅੰਤ ਵਿੱਚ ਉਹਨਾਂ ਨੇ ਬਾਬਾ ਫਰੀਦ ਜੀ ਅੱਗੇ ਅਰਦਾਸ ਕੀਤੀ ਕਿ ਉਹ ਆਪਣਾ ਅਸ਼ੀਰਵਾਦ ਵਿਦਿਆਰਥੀਆਂ ਤੇ ਬਣਾਈ ਰੱਖਣ ਤੇ ਸਕੂਲ ਦਿਨ ਦੁਗਣੀ ਅਤੇ ਰਾਤ ਚੋਗੁਣੀ ਤਰੱਕੀ ਕਰੇ।