ਪਿੰਡ ਮੱਲਾ ਦੀ ਪੰਚਾਇਤ ਨੇ ‘ਆਪ’ ਦਾ ਪੱਲਾ ਫੜਿਆ
ਹਲਕਾ ਜੈਤੋ ਦੀ ਰਾਜਨੀਤੀ ਵਿੱਚ ਫਿਰ ਤੋਂ ਹੋਇਆ ਧਮਾਕਾ
Publish Date: Fri, 27 Feb 2026 05:01 PM (IST)
Updated Date: Sat, 28 Feb 2026 04:01 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਵਿਧਾਨ ਸਭਾ ਹਲਕਾ ਜੈਤੋ ਦੇ ਪਿੰਡ ਮੱਲਾ ਦੀ ਰਾਜਨੀਤੀ ਵਿੱਚ ਵੱਡਾ ਧਮਾਕਾ ਹੋਇਆ ਜਿਸ ਵਿੱਚ ਕਾਂਗਰਸ ਪਾਰਟੀ ਦੀ ਮੌਜੂਦਾ ਪੰਚਾਇਤ ਨੇ ਕਾਂਗਰਸ ਨੂੰ ਛੱਡਕੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਲਿਆ। ਇਸ ਦੌਰਾਨ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਸਰਪੰਚ ਅਮਰਜੀਤ ਕੌਰ ਅਤੇ ਉਨ੍ਹਾਂ ਦੀ ਪੰਚਾਇਤ ਦੇ ਮੈਂਬਰ ਸਾਥੀਆਂ ਦਾ ਆਮ ਆਦਮੀ ਪਾਰਟੀ ਵਿੱਚ ਭਰਵਾਂ ਸਵਾਗਤ ਕੀਤਾ। ਪਿੰਡ ਦੀ ਪੰਚਾਇਤ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਗਰੀਬਾਂ ਦੀ ਭਲਾਈ ਲਈ ਬਿਜਲੀ ਦੀਆਂ 600 ਯੂਨਿਟਾਂ ਮੁਆਫ ਕੀਤੀਆਂ, 63000 ਤੋਂ ਜ਼ਿਆਦਾ ਬਿਨਾਂ ਸਿਫਾਰਸ਼ ਤੋਂ ਸਰਕਾਰੀ ਨੌਕਰੀਆਂ ਦਿੱਤੀਆਂ, ਆਧੁਨਿਕ ਸਕੂਲ ਬਣਵਾਏ, ਨਸ਼ਿਆਂ ਦੇ ਖਾਤਮੇ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਅਤੇ ਹੁਣ ਲੋਕਾਂ ਦੀ ਭਲਾਈ ਲਈ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 10 ਲੱਖ ਤੱਕ ਦਾ ਮੁਫ਼ਤ ਇਲਾਜ ਮੁਹੱਇਆ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਕਿਸੇ ਵੀ ਆਮ ਘਰ ਦੇ ਵਿਅਕਤੀ ਨੂੰ ਬਿਮਾਰੀ ਦੌਰਾਨ ਪੈਸੇ ਪੱਖੋਂ ਕੋਈ ਤੰਗੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸਰਪੰਚ ਅਮਰਜੀਤ ਕੌਰ ਅਤੇ ਉਸਦੇ ਮੈਂਬਰ ਸਾਥੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਧੰਨਵਾਦ ਕੀਤਾ ਕਿ ਸਰਕਾਰ ਦੇ ਕਾਰਜਕਾਲ ਵਿੱਚ ਬਹੁਤ ਸਾਰੇ ਲੋਕ ਪੱਖੀ ਫੈਸਲੇ ਕੀਤੇ ਜਾ ਰਹੇ ਹਨ। ਇਸ ਸਮੇਂ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਪਿੰਡ ਮੱਲਾ ਦੀ ਪੰਚਾਇਤ ਨੂੰ ਪਿੰਡ ਦੇ ਵਿਕਾਸ ਲਈ ਗ੍ਰਾਂਟਾਂ ਪੱਖੋਂ ਕੋਈ ਵੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ‘ਆਪ’ ਵਿਧਾਨ ਸਭਾ ਹਲਕਾ ਜੈਤੋ ਦੇ ਸੰਗਠਨ ਇੰਚਾਰਜ ਗੋਬਿੰਦਰ ਸਿੰਘ ਵਾਲੀਆ ਰਣ ਸਿੰਘ ਵਾਲਾ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ, ਦਸ਼ਮੇਸ਼ ਟਰੱਕ ਯੂਨੀਅਨ ਬਾਜਾਖਾਨਾ ਦੇ ਪ੍ਰਧਾਨ ਇਕਬਾਲ ਸਿੰਘ ਡੋਡ, ‘ਆਪ’ ਸੋਸ਼ਲ ਮੀਡੀਆ ਵਿੰਗ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਪਰਵਿੰਦਰ ਸਿੰਘ ਮੱਲਾ, ਸਰਪੰਚ ਅਮਰਜੀਤ ਕੌਰ ਮੱਲਾ, ਸਰਪੰਚ ਗੁਰਦੀਪ ਸਿੰਘ ਕੋਠੇ ਹਰੀ ਸਿੰਘ ਮੱਲਾ, ਸਰਪੰਚ ਜਸਪਾਲ ਸਿੰਘ ਭੁੱਲਰ ਮੱਲਾ ਖੁਰਦ, ਪੰਚਾਇਤ ਮੈਂਬਰ ਗੱਗੀ ਸਿੰਗਲਾ, ਚਰਨਜੀਤ ਸਿੰਘ ਚਰਨੀ, ਚਮਕੌਰ ਸਿੰਘ ਕੌਰੀ, ਕੇਵਲ ਸਿੰਘ, ਸੁਖਦੀਪ ਸਿੰਘ ਸੀਪਾ, ਜਸਕਰਨ ਸਿੰਘ ਕਰਨਾ, ਅਮਰਜੀਤ ਸਿੰਘ ਮੱਲਾ, ਡਾਕਟਰ ਜਸਵੀਰ ਸਿੰਘ, ਗੁਰਮੀਤ ਸਿੰਘ ਮੁੰਡੀ, ਜਗਪਾਲ ਸਿੰਘ, ਅੰਗਰੇਜ਼ ਸਿੰਘ, ਅਰਸ਼ਦੀਪ ਸਿੰਘ, ਕੁਲਵਿੰਦਰ ਕੌਰ, ਮੈਂਬਰ ਸਰਬਜੀਤ ਕੌਰ, ਮੈਂਬਰ ਵੀਰਪਾਲ ਕੌਰ, ਸੁਖਵਿੰਦਰ ਕੌਰ, ਬਿੱਲੂ ਮੈਂਬਰ, ਇਕਬਾਲ ਸਿੰਘ ਨਹਿਰੂ, ਬਘੇਰਾ ਸਿੰਘ, ਮਲਕੀਤ ਸਿੰਘ, ਸ਼ਮਸ਼ੇਰ ਸਿੰਘ ਸੇਰੀ ਅਤੇ ਰਾਜੂ ਸਿੰਘ ਹਾਜ਼ਰ ਸਨ।