ਭਾਜਪਾ ਮੰਡਲ ਕੋਟਕਪੂਰਾ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ
ਭਾਜਪਾ ਮੰਡਲ ਕੋਟਕਪੂਰਾ ਦੇ ਅਹੁਦੇਦਾਰਾਂ ਦਾ ਐਲਾਨ : ਮਨਜੀਤ ਨੇਗੀ
Publish Date: Thu, 09 Apr 2026 03:55 PM (IST)
Updated Date: Fri, 10 Apr 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਭਾਜਪਾ ਮੰਡਲ ਕੋਟਕਪੂਰਾ ਦੇ ਨਵ-ਨਿਯੁਕਤ ਪ੍ਰਧਾਨ ਮਨਜੀਤ ਨੇਗੀ ਨੇ ਆਪਣੇ ਮਿਲੇ ਅਧਿਕਾਰਾਂ ਦੀ ਵਰਤੋਂ ਬਾਕੀ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ। ਇਸ ਮੌਕੇ ਪ੍ਰਧਾਨ ਮਨਜੀਤ ਨੇਗੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਬਲਜਿੰਦਰ ਸਿੰਘ ਨੂੰ ਵਾਈਸ ਪ੍ਰਧਾਨ, ਗਗਨ ਤੇਹਰਪੁਰੀਆ ਨੂੰ ਵਾਈਸ ਪ੍ਰਧਾਨ, ਅਸ਼ਵਨੀ ਗੁਲਾਟੀ ਵਾਈਸ ਪ੍ਰਧਾਨ, ਸ਼ਿਲਪਾ ਵਾਈਸ ਪ੍ਰਧਾਨ, ਅਨੰਦ ਕੁਮਾਰ ਜਨਰਲ ਸੈਕਟਰੀ, ਸੁਨੀਲ ਸਿੰਗਲਾ ਜਨਰਲ ਸੈਕਟਰੀ, ਗਗਨਦੀਪ ਸਿੰਘ ਧੋਖੜ ਜਨਰਲ ਸੈਕਟਰੀ, ਮਦਨ ਲਾਲ ਸ਼ਰਮਾ ਸੈਕਟਰੀ, ਪਿੰਕਾ ਮਿਸ਼ਰਾ ਸੈਕਟਰੀ, ਅਭਿਸ਼ੇਕ ਸ਼ਰਮਾ ਸੈਕਟਰੀ, ਪ੍ਰਦੀਪ ਸਿੰਘ ਸੈਕਟਰੀ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਨੇ ਪ੍ਰਧਾਨ ਮਨਜੀਤ ਨੇਗੀ, ਮਾ. ਹਰਬੰਸ ਲਾਲ, ਪ੍ਰਦੀਪ ਸ਼ਰਮਾ, ਕਮਲ ਗਰਗ, ਮੁਕੇਸ਼ ਗਰਗ, ਮੋਨੂੰ ਭਲਵਾਨ ਅਤੇ ਜ਼ਿਲ੍ਹਾ ਭਾਜਪਾ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਤਨਦੇਹੀ ਨਾਲ ਹਰ ਘਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮਨਜੀਤ ਨੇਗੀ ਨੇ ਕੇਂਦਰ ਸਰਕਾਰ ਦੇ 11 ਸਾਲ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਅੰਤ ਵਿੱਚ ਨਵ ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰਾਂ ਅਤੇ ਹਾਰ ਪਾ ਕੇ ਸਨਮਾਨਿਤ ਵੀ ਕੀਤਾ ਗਿਆ।