ਅਲਾਇੰਸ ਕਲੱਬ ਫ਼ਰੀਦਕੋਟ ਨੇ ਕੀਤੀ ਗਊਮਾਤਾ ਦੀ ਸੇਵਾ
ਅਲਾਇੰਸ ਕਲੱਬ ਫ਼ਰੀਦਕੋਟ ਨੇ ਆਨੰਦੇਆਣਾ ਗਊਸ਼ਾਲਾ ਵਿਖੇ ਕੀਤੀ ਗਊਮਾਤਾ ਦੀ ਸੇਵਾ
Publish Date: Mon, 06 Apr 2026 03:39 PM (IST)
Updated Date: Tue, 07 Apr 2026 03:59 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਅਲਾਇੰਸ ਕਲੱਬ ਫਰੀਦਕੋਟ ਨੇ ਐਲੀ ਬਲਦੇਵ ਰਾਜ ਤੇਰੀਆ ਦੀ ਪ੍ਰਧਾਨਗੀ ਹੇਠ ਆਨੰਦੇਆਣਾ ਗਊਸ਼ਾਲਾ ਵਿਖੇ ਗਊ ਮਾਤਾ ਦੀ ਪੱਠੇ ਪਾ ਕੇ ਸੇਵਾ ਕੀਤੀ। ਕਲੱਬ ਦੇ ਸਕੱਤਰ ਐਲੀ ਗੁਰਵਿੰਦਰ ਧਿੰਗੜਾ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਪ੍ਰਧਾਨ ਬਲਦੇਵ ਤੇਰੀਆਂ ਨੇ ਕਿਹਾ ਕਿ ਗਊ ਸੇਵਾ ਦਾ ਵੱਡਾ ਮਹੱਤਵ ਹੈ। ਗਊ ਨੂੰ ਮਾਤਾ ਦਾ ਦਰਜਾ ਪ੍ਰਾਪਤ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਗਊ ਮਾਤਾ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਨਵਜੋਤ ਸਿੰਘ ਵੈਹਣੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੇਂਡੂ ਖੇਤਰ ਤੋਂ ਰੋਜਾਨਾ ਹੀ ਸ਼ਹਿਰੀ ਖੇਤਰ ’ਚ ਅਵਾਰਾ ਗਊਆਂ ਛੱਡੀਆਂ ਜਾਂਦੀਆਂ ਹਨ, ਜਿਸ ਨਾਲ ਐਕਸੀਡੈਂਟ ਹੋ ਜਾਂਦੇ ਹਨ ਅਤੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਸ ਕਰਕੇ ਲੋਕਾਂ ਨੂੰ ਅਪੀਲ ਹੈ ਕਿ ਗਊਆਂ ਨੂੰ ਗਊਸਾਲਾ ਅੰਦਰ ਹੀ ਛੱਡਿਆ ਜਾਵੇ ਤਾਂ ਜੋ ਉਸ ਦੀ ਸਹੀ ਸਾਂਭ ਸੰਭਾਲ ਹੋ ਸਕੇ ਤੇ ਆਮ ਲੋਕਾਂ ਦਾ ਸੜਕੀ ਹਦਾਸਿਆਂ ਤੋਂ ਬਚਾ ਹੋ ਸਕੇ । ਅਖੀਰ ’ਚ ਐਲੀ ਨਵਨੀਤ ਜੈਨ ਨੇ ਸਭ ਦਾ ਧੰਨਵਾਦ ਕੀਤਾ ਇਸ ਮੌਕੇ ਐਡਵੋਕੇਟ ਦਲਦੀਪ ਸਿੰਘ, ਜਗਜੀਤ ਸਿੰਘ ਧਿੰਗੜਾ,ਵਰਿੰਦਰ ਕੋਛੜ,ਕਲੱਬ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਸੰਧੂ, ਜੁਆਇੰਟ ਖਜਾਨਚੀ ਲਖਵਿੰਦਰ ਸਿੰਘ,ਵਾਈਸ ਪ੍ਰੈਸੀਡੈਂਟ ਲਖਵੀਰ ਸਿੰਘ ਵਿਰਕ, ਡਾ. ਰਵਿੰਦਰ ਗੋਇਲ ,ਮਨਪ੍ਰੀਤ ਸਿੰਘ ਸੰਧੂ, ਲਖਵਿੰਦਰ ਸਿੰਘ ਸੰਧੂ, ਗੁਰਮੀਤ ਸਿੰਘ ਵਿਰਕ, ਪਰਵੀਨ ਗਲਹੋਤਰਾ ਹਾਜ਼ਰ ਸਨ। ਇਸ ਮੌਕੇ ਗਊਸ਼ਾਲਾ ਪ੍ਰਬੰਧਕ ਯੁਗੇਸ਼ ਗਰਗ ਨੇ ਅਲਾਇੰਸ ਕਲੱਬ ਦੇ ਇਸ ਉਪਰਾਲੇ ਦੀ ਪ੍ਰੰਸ਼ਸ਼ਾ ਕੀਤੀ।