ਅਲਾਇੰਸ ਕਲੱਬ ਬਰਗਾੜੀ ਨੇ ਲੋੜਵੰਦਾਂ ਨੂੰ ਸਾਮਾਨ ਵੰਡਿਆ
ਅਲਾਇੰਸ ਕਲੱਬ ਬਰਗਾੜੀ ਨੇ ਅਪਾਹਜ ਤੇ ਬਜ਼ੁਰਗ ਨੂੰ ਲੋੜੀਂਦਾ ਸਾਮਾਨ ਵੰਡਿਆ
Publish Date: Thu, 19 Feb 2026 03:38 PM (IST)
Updated Date: Fri, 20 Feb 2026 04:01 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਅਲਾਇੰਸ ਕਲੱਬ ਬਰਗਾੜੀ ਦੇ ਪ੍ਰਧਾਨ ਡਾ. ਬਲਵਿੰਦਰ ਸਿੰਘ ਸਿਵੀਆਂ ਵੱਲੋਂ ਭਾਰਤ ਸਰਕਾਰ ਦੇ ਅਦਾਰੇ ਰੁਦਰਾ ਆਸਰਾ ਸੈਂਟਰ ਬਠਿੰਡਾ ਦੇ ਸਹਿਯੋਗ ਨਾਲ ਕਸਬਾ ਬਰਗਾੜੀ ਵਿਖੇ ਅਪਾਹਜ ਤੇ ਬਜ਼ੁਰਗ ਵਿਅਕਤੀਆਂ ਨੂੰ ਲੋੜੀਂਦਾ ਸਮਾਨ ਟਰਾਈ ਸਾਈਕਲ, ਵੀਲ੍ਹ ਚੇਅਰ, ਬਿਜਲਈ ਸਾਈਕਲ, ਕੰਨਾਂ ਦੀਆਂ ਮਸ਼ੀਨਾਂ, ਕਮਰ ਅਤੇ ਗੋਡਿਆਂ ਦੀਆਂ ਬੈਲਟਾਂ, ਐਨਕਾਂ, ਬਿਸਾਖੀਆਂ ਆਦਿ ਵੰਡਣ ਦਾ ਸਿਲਾਸਿਲਾ ਲਗਾਤਾਰ ਜਾਰੀ ਹੈ। ਇਸ ਲੜੀ ਤਹਿਤ ਅਪਾਹਜ ਤੇ ਬਜ਼ੁਰਗ ਵਿਅਕਤੀਆਂ ਨੂੰ ਉਪਰੋਕਤ ਲੋੜੀਂਦਾ ਸਮਾਨ ਕਲੱਬ ਦੇ ਪ੍ਰਧਾਨ ਡਾ. ਬਲਵਿੰਦਰ ਸਿੰਘ ਸਿਵੀਆਂ ਗ੍ਰਹਿ ਵਿਖੇ ਲੱਗੇ ਕੈਂਪ ਦੌਰਾਨ ਵੰਡਿਆ। ਇਸ ਕੈਂਪ ’ਚ ਅਲਾਇੰਸ ਕਲੱਬ ਸਿਟੀ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਦੇ ਵਾਈਸ ਗਵਰਨਰ ਉਮ ਪ੍ਰਕਾਸ਼ ਕੋਟਕਪੂਰਾ, ਚੰਦਰ ਅਰੋੜਾ, ਪ੍ਰਧਾਨ ਮਨਦੀਪ ਸਰਾਂ ਅਤੇ ਇੰਦਰਜੀਤ ਮਦਾਨ ਵਿਸ਼ੇਸ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਕੋਟਕਪੂਰਾ ਕਲੱਬ ਦੇ ਸਮੂਹ ਅਹੁਦੇਦਾਰ ਨੇ ਅਲਾਇੰਸ ਕਲੱਬ ਬਰਗਾੜੀ ਅਤੇ ਖਾਸ ਤੌਰ ’ਤੇ ਡਾ. ਬਲਵਿੰਦਰ ਸਿੰਘ ਸਿਵੀਆਂ ਵੱਲੋਂ ਕੀਤੇ ਜਾ ਰਹੇ ਸਮਾਜਸੇਵੀ ਕੰਮਾਂ ਦੀ ਸ਼ਲਾਂਘਾ ਕੀਤੀ ਅਤੇ ਲੋੜੀਂਦਾ ਸਮਾਨ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੇ ਵੀ ਕਲੱਬ ਦੇ ਅਹੁਦੇਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਜਗਸੀਰ ਸਿੰਘ ਢਿੱਲੋਂ ਕੈਨੇਡਾ, ਸੁਖਦੇਵ ਸਿੰਘ ਢਿੱਲੋਂ ਸਪੇਨ, ਗੁਰਸੇਵਕ ਬਰਗਾੜੀ, ਪੰਚ ਸੰਦੀਪ ਕੌਰ ਲੰਭਵਾਲੀ, ਚੇਅਰਮੈਨ ਸੁਖਜੰਤ ਸਿੰਘ ਸਦਿਉੜਾ, ਜੋਗਿੰਦਰ ਸਿੰਘ ਦਬੜ੍ਹੀਖਾਨਾ ਆਦਿ ਹਾਜ਼ਰ ਸਨ।