ਸ਼੍ਰੀ ਅਖੰਡ ਪਾਠ ਦੇ ਭੋਗ ਤੇ ਮਹਾਮਾਈ ਦਾ ਜਗਰਾਤਾ 28 ਨੂੰ
ਸਲਾਨਾ ਸ਼੍ਰੀ ਅਖੰਡ ਪਾਠ ਦੇ ਭੋਗ ਤੇ ਮਹਾਂਮਾਈ ਦਾ ਜਾਗਰਣ 28 ਨੂੰ
Publish Date: Thu, 19 Mar 2026 03:44 PM (IST)
Updated Date: Fri, 20 Mar 2026 04:01 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ, ਸਾਦਿਕ : ਹਰ ਸਾਲ ਦੀ ਤਰਾਂ ਜੈ ਜਗਦੰਬੇ ਭਜਨ ਮੰਡਲੀ ਸਾਦਿਕ ਵੱਲੋਂ ਜਾਗਰਣ ਕਰਾਉਣ ਸਬੰਧੀ ਅਵਿਨੰਦਨ ਜੈਨ ਪੱਪੂ ਪ੍ਰਧਾਨ ਦੀ ਪ੍ਰਧਾਨਗੀ ਹੇਠ ਜੈ ਮਹਾਂਮਾਈ ਦੁਰਗਾ ਮੰਦਰ ਸਾਦਿਕ ਵਿਖੇ ਮੈਂਬਰਾਂ ਦੀ ਮੀਟਿੰਗ ਹੋਈ।ਜਿਸ ਵਿਚ ਪਿਛਲੇ ਸਾਲ ਦਾ ਲੇਖਾ ਜ਼ੋਖਾ ਤੇ ਇਸ ਵਾਰ ਜਾਗਰਣ ਕਰਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ।ਸਰਬਸੰਮਤੀ ਨਾਲ ਫੈਸਲਾ ਹੋਇਆ ਕਿ 26 ਮਾਰਚ ਨੂੰ ਸ਼੍ਰੀ ਅਖੰਡ ਪਾਠ ਪ੍ਰਕਾਸ਼ ਕੀਤੇ ਜਾਣਗੇ ਤੇ 29 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ।ਭਾਈ ਗੁਰਸੇਵਕ ਸਿੰਘ ਖਾਲਸਾ ਵੱਲੋਂ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।ਉਪਰੰਤ ਅਟੁੱਟ ਲੰਗਰ ਵਰਤਾਇਆ ਜਾਵੇਗਾ।ਸ਼ਾਂਮ ਨੂੰ ਸਾਦਿਕ ਚੌਂਕ ਵਿੱਚ ਮਹਾਂਮਾਈ ਦਾ 40ਵਾਂ ਸਲਾਨਾ ਜਾਗਰਣ ਕਰਵਾਇਆ ਜਾਵੇਗਾ।ਰਾਤ 8 ਵਜੇ ਜੋਤੀ ਪ੍ਰਚੰਡ ਹੋਵੇਗੀ।ਉਪਰੰਤ ਮਹੰਤ ਵਿਜੇ ਸ਼ਰਮਾਂ ਭਨੋਟ ਫਰੀਦਕੋਟ, ਮਾਸਟਰ ਨੂਰ ਮਹਿਰਾ ਸ਼੍ਰੀ ਅਮ੍ਰਿਤਸਰ ਅਤੇ ਬੀਬਾ ਨੂਰਦੀਪ ਐਂੜ ਪਾਰਟੀ ਫਰੀਦਕੋਟ ਵਾਲੇ ਮਹਾਂਮਾਈ ਦੀਆਂ ਭੇਟਾਂ ਦਾ ਗੁਨਗਾਣ ਕਰਨਗੇ।ਮੰਡਲੀ ਵੱਲੋਂ ਸਸਤੇ ਰੇਟਾਂ ਤੇ ਖਾਣ ਪੀਣ ਦੀਆਂ ਸਟਾਲਾਂ ਲਾਈਆਂ ਜਾਣਗੀਆਂ।ਇਸ ਜਾਗਰਣ ਨੂੰ ਸਫਲ ਬਣਾਉਣ ਲਈ ਮੈਂਬਰਾਂ ਦੀ ਡਿਊਟੀਆਂ ਲਗਾਈਆਂ ਗਈਆਂ।ਇਸ ਮੌਕੇ ਸੁਖਵਿੰਦਰ ਸਿੰਘ ਮਰਾੜ੍ਹ, ਸਨੀ ਅਰੋੜਾ, ਦੀਪਕ ਕੁਮਾਰ ਸੋਨੂੰ, ਹੈਪੀ ਨਰੂਲਾ, ਸੁਖਵੀਰ ਮਰਾੜ੍ਹ, ਦੁਨੀ ਚੰਦ, ਆਰ.ਐਸ.ਧੁੰਨਾ, ਰੋਬਿਨ ਨਰੂਲਾ, ਰਤਨ ਲਾਲ ਨਾਰੰਗ, ਰਾਜੀਵ ਕੁਮਾਰ ਸੇਠੀ, ਪੰਮਾ ਸੇਠੀ, ਪਰਮਜੀਤ ਸੋਨੀ ਤੇ ਕੇਵਲ ਕ੍ਰਿਸ਼ਨ ਵੀ ਹਾਜਰ ਸਨ।