- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਜਰ ਅਜਾਇਬ ਸਿੰਘ ਸਕੂਲ ਵੱਲੋਂ ਬੱਚਿਆਂ ਨੂੰ ਕਾਬਲ ਬਣਾਉਣ ਦੇ ਉਪਰਾਲੇ ਪ੍ਰਸੰਸਾਯੋਗ : ਸਪੀਕਰ ਸੰਧਵਾਂ

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜੀਵਨਵਾਲਾ ਇਕ ਅਜਿਹੀ ਵਿਦਿਅਕ ਸੰਸਥਾ ਹੈ, ਜੋ ਜੰਗਲ ਵਿੱਚ ਮੰਗਲ ਅਰਥਾਤ ਪੇਂਡੂ ਇਲਾਕੇ ਵਿੱਚ ਹੋਣ ਦੇ ਬਾਵਜੂਦ ਵੀ ਬੱਚਿਆਂ ਤੇ ਨੌਜਵਾਨਾ ਨੂੰ ਬੜੇ ਸੋਹਣੇ ਢੰਗ ਨਾਲ ਚੰਗੀ ਵਿਦਿਆ ਮੁਹੱਈਆ ਕਰਵਾ ਕੇ ਉਹਨਾ ਨੂੰ ਕਾਬਲ, ਹੋਣਹਾਰ ਅਤੇ ਚੰਗੇ ਨਾਗਰਿਕ ਵੀ ਬਣਾ ਰਹੀ ਹੈ। ਸਕੂਲ ਦੇ ਡਾਇਰੈਕਟਰ/ਪਿ੍ਸੀਪਲ ਡਾ: ਐਸ.ਐਸ. ਬਰਾੜ ਦੇ ਵਿਆਹ ਦੀ ਵਰੇਗੰਢ ਦੀ ਖੁਸ਼ੀ ਵਿੱਚ ਰੱਖੇ ਪੋ੍ਗਰਾਮ ਵਿੱਚ ਸ਼ਿਰਕਤ ਕਰਨ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਡਾਕਟਰ ਬਰਾੜ ਅਤੇ ਉਹਨਾਂ ਦੀ ਧਰਮਪਤਨੀ ਮੈਡਮ ਟੀ.ਕੇ. ਬਰਾੜ ਦਾ ਵਿਦਿਅਕ ਖੇਤਰ ਦੇ ਨਾਲ ਨਾਲ ਖੇਡਾਂ, ਸੱਭਿਆਚਾਰ, ਵਾਤਾਵਰਣ ਅਤੇ ਸਮਾਜਸੇਵਾ ਸਮੇਤ ਵੱਖ ਵੱਖ ਖੇਤਰਾਂ ਵਿੱਚ ਵੱਡਮੁੱਲਾ ਯੋਗਦਾਨ ਹੈ। ਗੁੱਡ ਮੋਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਪੱਪੂ ਲਹੋਰੀਆ ਅਤੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਵਲੋਂ ਰੱਖੇ ਪੋ੍ਰਗਰਾਮ ਵਿੱਚ ਵੱਖ ਵੱਖ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਡਾ. ਬਰਾੜ ਅਤੇ ਉਹਨਾ ਦੀ ਧਰਮਪਤਨੀ ਨੂੰ ਵਿਆਹ ਦੀ ਵਰੇਗੰਢ ਦੀ ਮੁਬਾਰਕਬਾਦ ਦਿੰਦਿਆਂ ਉਹਨਾਂ ਦੇ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਸਪੀਕਰ ਸੰਧਵਾਂ ਦੇ ਧਰਮਪਤਨੀ ਬੀਬਾ ਗੁਰਪ੍ਰੀਤ ਕੌਰ ਨੇ ਆਖਿਆ ਕਿ ਜਿਸ ਤਰ੍ਹਾਂ ਡਾ. ਬਰਾੜ ਅਤੇ ਉਹਨਾ ਦੀ ਧਰਮਪਤਨੀ ਵੱਲੋਂ ਵਿਦਿਆ ਮੁਹੱਈਆ ਕਰਵਾਉਣ ਦੇ ਨਾਲ-ਨਾਲ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਅਤੇ ਮਾੜੀ ਸੁਸਾਇਟੀ ਤੋਂ ਬਚਾਅ ਕੇ ਚੰਗੇ ਨਾਗਰਿਕ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਉਸ ਨਾਲ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਦੀਆਂ ਸੰਭਾਵਨਾਵਾਂ ਪੈਦਾ ਹੋਣੀਆਂ ਸੁਭਾਵਿਕ ਹੈ। ਡਾ. ਐਸ.ਐਸ. ਬਰਾੜ ਨੇ ਸਪੀਕਰ ਸੰਧਵਾਂ ਅਤੇ ਉਹਨਾ ਦੀ ਹਮਸਫ਼ਰ ਸਮੇਤ ਗੁੱਡ ਮੌਰਨਿੰਗ ਕਲੱਬ ਦੇ ਹਾਜਰੀਨ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਲੱਬ ਵਲੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਲਈ ਵਿੱਢੀ ਮੁਹਿੰਮ ਵਿੱਚ 11 ਹਜਾਰ ਰੁਪਏ ਦਾ ਯੋਗਦਾਨ ਪਾਇਆ। ਇਸ ਮੌਕੇ ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਅਤੇ ਮਨਦੀਪ ਸਿੰਘ ਮੌਂਗਾ ਸਮੇਤ ਹੋਰਨਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਐਡਵੋਕੇਟ ਬੀਰਇੰਦਰ ਸਿੰਘ, ਪਿ੍ਰੰਸੀਪਲ ਪੰਨਾ ਲਾਲ, ਸੁਨੀਲ ਕੁਮਾਰ ਬਿੱਟਾ ਗਰੋਵਰ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਹਰਦੀਪ ਸਿੰਘ ਫਿੱਡੂ ਭਲਵਾਨ, ਐਡਵੋਕੇਟ ਰਣਜੀਤ ਸਿੰਘ, ਓਮ ਪ੍ਰਕਾਸ਼ ਗੁਪਤਾ, ਡਾ: ਕੇ.ਕੇ. ਕਟਾਰੀਆ, ਸੁਰਿੰਦਰ ਸਚਦੇਵਾ, ਹਾਕਮ ਸਿੰਘ ਚੇਤੇਵਾਲੀਆ, ਸਰਪੰਚ ਜੋਗਿੰਦਰ ਸਿੰਘ ਸੂਰਘੁਰੀ, ਪਵਨ ਧੀਂਗੜਾ, ਗੁਰਮੀਤ ਸਿੰਘ ਮੀਤਾ, ਕੁਲਬੀਰ ਸਿੰਘ ਮੱਕੜ, ਸੁਰਿੰਦਰ ਕੁਮਾਰ ਕਾਕਾ ਸ਼ਰਮਾ, ਦਰਸ਼ਨ ਸਿੰਘ ਆਰੇਵਾਲੇ, ਜਸਪਾਲ ਸਿੰਘ ਲਾਟਾ, ਰਾਏਵਿੰਦਰ ਸਿੰਘ ਰਾਊ, ਸੁਖਵਿੰਦਰ ਸਿੰਘ ਬਾਗੀ, ਰਜਿੰਦਰ ਸਿੰਘ ਰਾਜੂ ਸਚਦੇਵਾ, ਕਮਲ ਪ੍ਰਕਾਸ਼ ਰਾਜਪੂਤ, ਸਰਨ ਕੁਮਾਰ, ਜਗਸੀਰ ਸਿੰਘ ਖਾਰਾ ਆਦਿ ਵੀ ਹਾਜਰ ਸਨ।