ਸ਼੍ਰੀ ਅਗਰਵਾਲ ਸਭਾ ਨੇ ਕੀਤਾ ਐੱਸਡੀਐੱਮ ਦਾ ਸਵਾਗਤ
ਸ਼੍ਰੀ ਅਗਰਵਾਲ ਸਭਾ ਨੇ ਵਿਕਰਮਜੀਤ ਅਗਰਵਾਲ ਨੂੰ ਜੈਤੋ ਦੇ ਐਸਡੀਐਮ ਵਜੋਂ ਨਿਯੁਕਤੀ 'ਤੇ ਵਧਾਈ ਦਿੱਤੀ
Publish Date: Sun, 01 Mar 2026 03:36 PM (IST)
Updated Date: Mon, 02 Mar 2026 03:59 AM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸ਼੍ਰੀ ਅਗਰਵਾਲ ਸਭਾ ਜੈਤੋ ਦੇ ਪ੍ਰਤੀਨਿਧੀਆਂ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਜੈਤੋ ਮੰਡੀ ਦੇ ਐਸਡੀਐਮ ਵਜੋਂ ਨਿਯੁਕਤ ਵਿਕਰਮਜੀਤ ਅਗਰਵਾਲ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਜੀ ਆਇਆ ਕਿਹਾ। ਇਸ ਮੌਕੇ ਉਪ-ਮੰਡਲ ਅਧਿਕਾਰੀ ਵਿਕਰਮਜੀਤ ਅਗਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਉਪਰਾਲਿਆਂ ਵਿੱਚ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ। ਸਫਾਈ ਮੁਹਿੰਮਾਂ, ਪੀਣ ਵਾਲੇ ਪਾਣੀ, ਸੀਵਰੇਜ, ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਅਤੇ ਜਨਤਕ ਜਾਗਰੂਕਤਾ ਸਮੇਤ ਕਈ ਪ੍ਰੋਗਰਾਮ ਵਿਚਾਰ ਅਧੀਨ ਹਨ। ਇਸ ਮੌਕੇ ਸ਼੍ਰੀ ਅਗਰਵਾਲ ਸਭਾ ਦੇ ਪ੍ਰਧਾਨ ਮੁਕੇਸ਼ ਗੋਇਲ ਅਤੇ ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਨੇ ਸਮਾਜਿਕ ਕਾਰਜਾਂ ਵਿੱਚ ਪ੍ਰਸ਼ਾਸਨ ਦੇ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਸ਼੍ਰੀ ਅਗਰਵਾਲ ਸਭਾ ਦੇ ਆਲ ਪ੍ਰੋਜੈਕਟ ਚੇਅਰਮੈਨ ਨਰੇਸ਼ ਮਿੱਤਲ ਅਤੇ ਸਕੱਤਰ ਰਮੇਸ਼ ਬਾਂਸਲ ਸੇਵਾਮੁਕਤ ਅਧਿਆਪਕ ਮੌਜੂਦ ਸਨ।