ਬਲਾਕ ਸੰਮਤੀ ਮੈਂਬਰ ਬਣਨ ’ਤੇ ਕੀਤਾ ਧੰਨਵਾਦ
ਐਡਵੋਕੈਟ ਚਰਨਪ੍ਰੀਤ ਢਿੱਲੋਂ ਤੇ ਪਰਿਵਾਰ ਵੱਲੋਂ ਮੈਂਬਰ ਬਲਾਕ ਸੰਮਤੀ ਬਨਣ ਤੇ ਵਾਹਿਗੁਰੂ ਦਾ ਸ਼ੁਕਰਾਨਾ
Publish Date: Fri, 23 Jan 2026 05:18 PM (IST)
Updated Date: Sat, 24 Jan 2026 04:04 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ, ਸਾਦਿਕ : ਪਿਛਲੇ ਦਿਨੀਂ ਹੋਈਆਂ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਤੇ ਸ਼ੋ੍ਰਮਣੀ ਅਕਾਲੀਦਲ ਦੀ ਜੇਤੂ ਉਮੀਦਵਾਰ ਐਡਵੋਕੇਟ ਚਰਨਪ੍ਰੀਤ ਕੌਰ ਢਿੱਲੋਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਤੇ ਸਮੂਹ ਲੋਕਾਂ ਦਾ ਧੰਨਵਾਦ ਕਰਨ ਲਈ ਸਾਦਿਕ ਨੇੜੇ ਗੁਰਦਵਾਰਾ ਬਾਉਲੀ ਸਾਹਿਬ ਵਿਖੇ ਪਾਠ ਦੇ ਭੋਗ ਪਵਾ ਕੇ ਗੁਰਬਾਣੀ ਦਾ ਓਟ ਆਸਰਾ ਲਿਆ।ਬਾਬਾ ਅਵਤਾਰ ਸਿੰਘ ਸਾਧਾਂਵਾਲਾ ਵਾਲਿਆਂ ਵੱਲੋਂ ਰਸਭਿੰਨਾਂ ਕੀਰਤਨ ਕੀਤਾ ਗਿਆ।ਪਾਠ ਦੇ ਭੋਗ ਉਪਰੰਤ ਸ਼੍ਰੋਮਣੀ ਅਕਾਲੀਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਆਈਆਂ ਭਰਵੇਂ ਇਕੱਠ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਜਿੱਤ ਲੋਕਾਂ ਦੀ ਜਿੱਤ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੇ ਕਰਾਰੀ ਚਪੇੜ ਹੈ ਤੇ ਉਨਾਂ ਨੂੰ ਸਬਕ ਵੀ ਹੈ ਕਿ ਅਗਰ ਤੁਸੀਂ ਲੋਕਾਂ ਦੇ ਕੰਮਾਂ ਤੇ ਹੱਕਾਂ ਪ੍ਰਤੀ ਸੁਚੇਤ ਹੁੰਦੇ ਤਾਂ ਤੁਸੀਂ ਵਧੀਆ ਤਰੀਕੇ ਨਾਲ ਲੋਕਾਂ ਵਿੱਚ ਵਿਚਰ ਸਕਦੇ ਹੋ। ਅਕਾਲੀਦਲ ਹੀ ਅਜਿਹੀ ਪਾਰਟੀ ਹੈ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੀ ਹੈ।ਉਨਾਂ 2027 ਵਿੱਚ ਅਕਾਲੀਦਲ ਦੀ ਸਰਕਾਰ ਬਣਾਉਣ ਲਈ ਵਰਕਰਾਂ ਤੇ ਲੋਕਾਂ ਨੂੰ ਇੱਕਜੁੱਟ ਹੋ ਕੇ ਕੰਮ ਕਰਨ ਦਾ ਹੋਕਾ ਦਿੱਤਾ।ਮੁੱਖ ਗ੍ਰੰਥੀ ਵਿਰਸਾ ਸਿੰਘ ਆਏ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਭੇਂਟ ਕੀਤੇ ਗਏ।ਲਖਵਿੰਦਰ ਸਿੰਘ ਢਿੱਲੋਂ ਸਰਕਲ ਪ੍ਰਧਾਨ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਪਰਮਜੀਤ ਸਿੰਘ ਜਟਾਣਾ ਸਾਬਕਾ ਸਰਪੰਚ ਝੋਟੀਵਾਲਾ, ਬਬਲ ਜਟਾਣਾ ਯੂਥ ਪ੍ਰਧਾਨ ਅਕਾਲੀਦਲ,ਗੁਰਕੰਵਲ ਸਿੰਘ, ਬਬਰੀਕ ਸਿੰਘ ਬੀਕਾ ਰੋਮਾਣਾ, ਐਡਵੋਕੇਟ ਖੁਸ਼ ਢਿੱਲੋਂ, ਲਾਭ ਸਿੰਘ ਢਿੱਲੋਂ, ਗੁਰਜੰਟ ਸਿੰਘ ਬਰਾੜ ਸਾਬਕਾ ਸਰਪੰਚ ਘੁੱਦੂਵਾਲਾ, ਰੂਪ ਸਿੰਘ ਢਿੱਲੋਂ, ਗੁਰਮੀਤ ਸਿੰਘ ਸੰਧੂ ਸਾਧੂਵਾਲਾ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।