ਇੰਟਰਨੈਸ਼ਨਲ ਮਿਲੇਨੀਅਮ ਸਕੂਲ ਸਕੂਲ ’ਚ ਦਾਖਲੇ ਆਰੰਭ
ਇੰਟਰਨੈਸ਼ਨਲ ਮਿਲੇਨੀਅਮ ਸਕੂਲ ਸਕੂਲ ਵਿੱਚ ਅਕੈਡਮਿਕ ਸੈਸ਼ਨ 2026–27 ਲਈ ਦਾਖਲੇ ਖੁਲ੍ਹ ਚੁੱਕੇ ਹਨ : ਚੇਅਰਪਰਸਨ ਰਕਸ਼ੰਦਾ ਸ਼ਰਮਾ
Publish Date: Thu, 22 Jan 2026 03:31 PM (IST)
Updated Date: Fri, 23 Jan 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੰਜਗਰਾਈ ਖੁਰਦ : ਇੰਟਰਨੈਸ਼ਨਲ ਮਿਲੇਨੀਅਮ ਸਕੂਲ, ਕੋਟਕਪੂਰਾ ਦੇ ਚੇਅਰਮੈਨ ਵਾਸੂ ਸ਼ਰਮਾ , ਡਾਇਰੈਕਟਰ ਸੀਮਾ ਸ਼ਰਮਾ, ਚੇਅਰਪਰਸਨ ਰਕਸ਼ੰਦਾ ਸ਼ਰਮਾ, ਅਕੈਡਮਿਕ ਡਾਇਰੈਕਟਰ ਵਿਨੋਦ ਵਰਮਾ ਅਤੇ ਪ੍ਰਿੰਸੀਪਲ ਨੀਲਮ ਵਰਮਾ ਨੇ ਦੱਸਿਆ ਕਿ ਸਕੂਲ ਵਿੱਚ ਅਕੈਡਮਿਕ ਸੈਸ਼ਨ 2026–27 ਲਈ ਦਾਖਲੇ ਖੁਲ੍ਹ ਚੁੱਕੇ ਹਨ। ਸਕੂਲ ਵਿਦਿਆਰਥੀਆਂ ਨੂੰ ਪ੍ਰਤਿਆਯੋਗੀ ਪ੍ਰੀਖਿਆਵਾਂ ਲਈ ਉੱਚ ਪੱਧਰੀ ਤਿਆਰੀ ਪ੍ਰਦਾਨ ਕਰਦਾ ਹੈ, ਜਿਸ ਵਿੱਚ ਕੌਂਸਪਟ-ਅਧਾਰਿਤ ਪੜ੍ਹਾਈ, ਨਿਯਮਿਤ ਮੁਲਾਂਕਣ, ਮਾਡਲ ਟੈਸਟ ਅਤੇ ਅਨੁਭਵੀ ਅਧਿਆਪਕਾਂ ਦੀ ਵਿਸ਼ੇਸ਼ ਮਾਰਗਦਰਸ਼ਨ ਸ਼ਾਮਲ ਹੈ। ਇੱਥੇ ਮਲਟੀਡਿਸਪਲਿਨਰੀ ਅਤੇ ਐਕਟਿਵਿਟੀ-ਬੇਸਡ ਲਰਨਿੰਗ, ਸਮਾਰਟ ਕਲਾਸਰੂਮ, ਐਲ.ਐਸ.ਆਰ.ਡਬਲਯੂ ਤਕਨੀਕ ਨਾਲ ਅੰਗਰੇਜ਼ੀ ਸਿਖਲਾਈ, ਮੈਥਸ ਦਾ ਕੌਂਸੈਪਟ ਕਲੀਅਰ ਅਧਿਐਨ, ਰੋਬੋਟਿਕਸ, ਪ੍ਰੋਜੈਕਟ ਅਤੇ ਪ੍ਰੈਕਟੀਕਲ ਲਰਨਿੰਗ ਦੀਆਂ ਆਧੁਨਿਕ ਸੁਵਿਧਾਵਾਂ ਉਪਲਬਧ ਹਨ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਲਈ ਖੇਡਾਂ, ਸਾਂਸਕ੍ਰਿਤਿਕ ਗਤੀਵਿਧੀਆਂ ਅਤੇ ਅੰਤਰਰਾਸ਼ਟਰੀ ਰਿਸਰਚ ਕੈਂਪਾਂ ਦੇ ਮੌਕੇ ਦਿੱਤੇ ਜਾਂਦੇ ਹਨ। ਡੇ ਸਕੂਲਿੰਗ, ਵੀਕਲੀ ਅਤੇ ਟ੍ਰੈਡੀਸ਼ਨਲ ਬੋਰਡਿੰਗ ਵੀ ਉਪਲਬਧ ਹੈ।