ਬੀਹਲੇਵਾਲਾ ਵਿਖੇ 15 ਏਕੜ ਕਣਕ ਸੜ ਕੇ ਸਵਾਹ
ਬੀਹਲੇਵਾਲਾ ਵਿਖੇ 15 ਏਕੜ ਕਣਕ ਅੱਗ ਸੜਕ ਕੇ ਸੁਆਹ, ਨਾੜ ਨੂੰ ਵੀ ਲੱਗੀ ਅੱਗ
Publish Date: Sun, 19 Apr 2026 03:45 PM (IST)
Updated Date: Mon, 20 Apr 2026 04:00 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਸਾਦਿਕ ਨੇੜੇ ਪਿੰਡ ਬੀਹਲੇਵਾਲਾ ਵਿਖੇ ਕਈ ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲੀ ਕਣਕ ਦੀ ਫਸਲ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਦਿੰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਸੰਗਰਾਹੂਰ ਤੇ ਡਾ. ਕੁਲਵਿੰਦਰ ਸਿੰਘ ਬੀਹਲੇਵਾਲਾ ਨੇ ਦੱਸਿਆ ਕਿ ਅੱਜ ਦੁਪਿਹਰ ਸਮੇਂ ਅਚਾਨਕ ਖੇਤਾਂ ਵਿੱਚ ਖੜ੍ਹੀ ਕਣਕ ਨੂੰ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਪਰਮਿੰਦਰ ਸਿੰਘ ਪੁੱਤਰ ਪ੍ਰਿਥੀ ਸਿੰਘ ਦੀ ਤਿੰਨ ਏਕੜ, ਪਵਨਦੀਪ ਸਿੰਘ ਪੁੱਤਰ ਕੇਵਲ ਸਿੰਘ ਦੀ ਤਿੰਨ ਏਕੜ, ਪ੍ਰਕਾਸ਼ ਸਿੰਘ ਪੁੱਤਰ ਚਰਨ ਸਿੰਘ ਦੀ ਕਰੀਬ ਸਾਢੇ ਤਿੰਨ ਏਕੜ ਅਤੇ ਸੂਰਤ ਸਿੰਘ ਪੁੱਤਰ ਮੋਧਾ ਸਿੰਘ ਦੀ 2 ਏਕੜ ਦੇ ਕਰੀਬ ਕਣਕ ਦੀ ਫਸਲ ਸੜ ਕੇ ਸੁਆਹ ਹੋਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਹਵਾ ਦਾ ਰੁੱਖ ਤੇਜ਼ ਹੋਣ ਕਾਰਨ ਕਰੀਬ 15 ਏਕੜ ਕਣਕ ਤੋਂ ਇਲਾਵਾ 20 ਏਕੜ ਵੱਖ ਵੱਖ ਕਿਸਾਨਾਂ ਦਾ ਨਾੜ ਵੀ ਸੜ ਗਿਆ। ਲੋਕਾਂ ਨੇ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ।ਕਿਸਾਨ ਆਗੂਆਂ ਨੇ ਕਿਹਾ ਕਿ ਬੜੀ ਵਾਰ ਸਰਕਾਰ ਤੇ ਜ਼ਿਲਾ ਪ੍ਰਸ਼ਾਸ਼ਨ ਨੂੰ ਕਿਹਾ ਗਿਆ ਕਿ ਫਾਇਰ ਬਰਗੇਡ ਦੀਆਂ ਗੱਡੀਆਂ ਸਾਦਿਕ ਰੋਕੀਆਂ ਜਾਣ ਤਾਂ ਜੋ ਅੱਗ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਅ ਹੋ ਸਕੇ।ਪਰ ਕਿਸੇ ਦੇ ਕੰਨ ਤੇ ਜੂੰਅ ਨਹੀਂ ਸਰਕੀ ਤੇ ਹੁਣ ਨੁਕਸਾਨ ਹੋਣ ਤੋਂ ਬਾਅਦ ਕਿਸਾਨਾਂ ਨਾਲ ਹਮਦਰਦੀ ਦਾ ਦਿਖਾਵਾ ਕਰਨ ਲਈ ਹਰ ਕੋਈ ਪਹੁੰਚ ਜਾਵੇਗਾ। ਉਨਾਂ ਪੰਜਾਬ ਤੇ ਜ਼ਿਲਾ ਪ੍ਰਸ਼ਾਸ਼ਨ ਫਰੀਦਕੋਟ ਤੋਂ ਮੰਗ ਕੀਤੀ ਕਿ ਸਾਰੇ ਕਿਸਾਨਾਂ ਨੇ ਨੁਕਸਾਨ ਦੀ ਪੂਰਤੀ ਲਈ ਸ਼ਪੈਸ਼ਨ ਗਿਰਦਵਾਰੀ ਕਰਵਾ ਕੇ ਤੁਰੰਤ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜ਼ੋ ਕਿਸਾਨ ਆਪਣੀ ਝੋਨੇ ਦੀ ਫਸਲ ਦੀ ਬਿਜਾਈ ਕਰ ਸਕਣ ਤੇ ਆਪਣਾ ਘਰ ਪਰਿਵਾਰ ਚਲਾ ਸਕਣ।