ਚੋਰੀ ਮਾਮਲੇ ’ਚੋਂ ਇਕ ਬਰੀ
ਚੋਰੀ ਕਰਨ ਦੇ ਕਥਿਤ ਮਾਮਲੇ ਵਿੱਚੋ ਇੱਕ ਵਿਅਕਤੀ ਬਰੀ
Publish Date: Wed, 07 Jan 2026 06:06 PM (IST)
Updated Date: Thu, 08 Jan 2026 04:06 AM (IST)
ਸਿਵ ਸ਼ਰਮਾ, ਪੰਜਾਬੀ ਜਾਗਰਣ, ਫਰੀਦਕੋਟ : ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਲਵਦੀਪ ਹੁੰਦਲ ਦੀ ਅਦਾਲਤ ਨੇ ਥਾਣਾ ਸਦਰ ਫ਼ਰੀਦਕੋਟ ਪੁਲਿਸ ਵੱਲੋਂ ਨਾਮਜ਼ਦ ਕੀਤੇ ਇਕ ਵਿਅਕਤੀ ਨੂੰ ਮਕਾਨ ਅੰਦਰ ਰਾਡ ਨਾਲ ਪੇਟੀ ਦਾ ਕੁੰਡਾ ਤੋੜਨ ਦੀ ਕੋਸ਼ਿਸ਼ ਕਰ ਕੇ ਚੋਰੀ ਕਰਨ ਦੇ ਕਥਿਤ ਮਾਮਲੇ ਵਿਚੋਂ ਪਿੰਡ ਮਿਸਰੀਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਇਕ ਵਿਅਕਤੀ ਨੂੰ ਆਖਰੀ ਸੁਣਵਾਈ ਤੋਂ ਬਾਅਦ ਸਬੂਤਾਂ ਤੇ ਗਵਾਹਾਂ ਦੇ ਆਧਾਰ ’ਤੇ ਬਰੀ ਕਰਨ ਦਾ ਹੁਕਮ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣਾ ਸਦਰ ਫ਼ਰੀਦਕੋਟ ਪੁਲਿਸ ਵੱਲੋਂ ਤਕਰੀਬਨ ਸਾਢੇ ਚਾਰ ਪਹਿਲਾ ਵਾਸੀ ਸਾਧਾਵਲਾ ਦੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਅਗਰੇਜ ਸਿੰਘ ਪੁੱਤਰ ਗੱਜਣ ਸਿੰਘ ਖ਼ਿਲਾਫ਼ 13 ਸਤੰਬਰ 2020 ਨੂੰ ਆਈਪੀਸੀ ਦੀ ਧਾਰਾ 457, 380, 511 ਤਹਿਤ ਮਾਮਲਾ ਦਰਜ ਕੀਤਾ ਸੀ। ਜਿਸ ’ਤੇ ਅਦਾਲਤ ਨੇ ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਅਗਰੇਜ ਸਿੰਘ ਖ਼ਿਲਾਫ਼ ਮੁੱਦਈ ਵੱਲੋਂ ਪੁਖਤਾ ਸਬੂਤ ਪੇਸ਼ ਨਾ ਕਰਨ ਤੇ ਬਰੀ ਕਰ ਦਿੱਤਾ ਗਿਆ ਹੈ।