ਅਧਾਰ ਕਾਰਡ ਬਣਾਉਣ ਦਾ ਚਾਰ ਰੋਜ਼ਾ ਕੈਂਪ ਸਮਾਪਤ
ਅਧਾਰ ਕਾਰਡ ਬਣਾਉਣ ਦਾ ਕੈਂਪ ਸੰਪਨ
Publish Date: Sat, 03 Jan 2026 04:11 PM (IST)
Updated Date: Sun, 04 Jan 2026 04:03 AM (IST)

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਸ਼੍ਰੀ ਬਾਲਾ ਜੀ ਸੇਵਾ ਮੰਡਲ ਤੇ ਸਾਲਾਸਰ ਧਾਮ ਬੱਸ ਯਾਤਰਾ ਕਮੇਟੀ ਸਾਦਿਕ ਵੱਲੋਂ ਇੰਡੋਸਿੰਡ ਬੈਂਕ ਫਰੀਦਕੋਟ ਦੇ ਸਹਿਯੋਗ ਨਾਲ ਅਧਾਰ ਕਾਰਡ ਬਣਾਉਣ ਤੇ ਠੀਕ ਕਰਾਉਣ ਦਾ ਚਾਰ ਦਿਨਾਂ ਕੈਂਪ ਸਾਦਿਕ ਵਿਖੇ ਬਰਾਂਚ ਮੈਨੇਜਰ ਰਾਜ ਕੁਮਾਰ ਬਾਂਸਲ ਅਤੇ ਪ੍ਰਿਤਪਾਲ ਢਿੱਲੋਂ ਦੇ ਯਤਨਾਂ ਸਦਕਾ ਅੱਜ ਸੰਪਨ ਹੋ ਗਿਆ। ਕੈਂਪ ਦੌਰਾਨ ਬੱਚਿਆਂ ਦਾ ਆਧਾਰ ਕਾਰਡ ਪੰਜ ਸਾਲ ਬਾਅਦ ਅੱਪਡੇਟ ਕਰਵਾਉਣਾ, ਨਵਾਂ ਆਧਾਰ ਬਣਾਉਣਾ, ਨਾਮ ਬਦਲੀ, ਮੋਬਾਇਲ ਨੰਬਰ ਬਦਲਣਾ, ਘਰ ਦਾ ਪਤਾ ਲਗਾਉਣਾ, ਫੋਟੋ ਬਦਲਾਉਣੀ ਆਦਿ ਸ਼ਾਮਲ ਸਨ।ਕੈਂਪ ਦੀ ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਰਾਜ ਕੁਮਾਰ ਬਾਂਸਲ ਬਰਾਂਚ ਮੈਨੇਚਜ ਫਰੀਦਕੋਟ ਤੇ ਨਰਿੰਦਰ ਕੁਮਾਰ ਬਰਾਂਚ ਮੈਨੇਜਰ ਸਾਦਿਕ ਸਨ। ਉਨਾਂ ਸਮਾਜ ਸੇਵੀ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਕੈਂਪ ਲਗਾਉਣ ਨਾਲ ਆਮ ਵਰਗ ਨੂੰ ਬਹੁਤ ਫਾਇਦਾ ਹੁੰਦਾ ਹੈ। ਜਿਥੇ ਉਨਾਂ ਨੂੰ ਬਹੁਤ ਨਜ਼ਦੀਕ ਸਹੂਲਤ ਮਿਲਦੀ ਹੈ ਉਥੇ ਹੀ ਬਹੁਤ ਸਾਰੇ ਸਬੰਧਤ ਕੰਮ ਜਲਦੀ ਹੋ ਜਾਂਦੇ ਹਨ। ਅੰਤ ਵਿੱਚ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤਰਸੇਮ ਮੋਂਗਾ ਪ੍ਰਧਾਨ ਜੈ ਬਾਬਾ ਖੇਤਰਪਾਲ ਸੇਵਾ ਦਲ, ਸਮਾਜ ਸੇਵੀ ਪ੍ਰਿਤਪਾਲ ਸਿੰਘ ਢਿੱਲੋਂ, ਲਖਵਿੰਦਰ ਸਿੰਘ ਲੱਖਾ ਮੈਂਬਰ ਬਲਾਕ ਸੰਮਤੀ, ਸੰਜੀਵ ਚਾਵਲਾ, ਨਿਰਮਲਾ ਰਾਣੀ, ਲਖਵੀਰ ਸਿੰਘ ਲੱਖਾ, ਖੁਸ਼ਪ੍ਰੀਤ ਸਿੰਘ, ਹਰਜੀਤ ਸਿੰਘ, ਰਾਜ ਮਰਾੜ੍ਹ, ਗੁਰਬਚਨ ਸਿੰਘ ਵੀ ਹਾਜਰ ਸਨ।