ਆਰਟੀਫਿਸ਼ੀਅਲ ਇੰਟੈਲੀਜੈਂਸ ਵਿਸ਼ੇ 'ਤੇ ਸੈਮੀਨਾਰ ਕਰਵਾਇਆ
ਯੂਨੀਵਰਸਿਟੀ ਕਾਲਜ ਦੇ ਕੰਪਿਊਟਰ ਅਤੇ ਸਾਇੰਸ ਵਿਭਾਗਾਂ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ
Publish Date: Thu, 12 Mar 2026 03:37 PM (IST)
Updated Date: Fri, 13 Mar 2026 04:00 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਯੂਨੀਵਰਸਿਟੀ ਕਾਲਜ ਜੈਤੋ ਦੇ ਇੰਚਾਰਜ ਡਾ. ਸਮਰਾਟ ਖੰਨਾ ਦੀ ਅਗਵਾਈ ਵਿੱਚ ਕੰਪਿਊਟਰ ਅਤੇ ਸਾਇੰਸ ਵਿਭਾਗਾਂ ਵੱਲੋਂ ਅਜੋਕੇ ਦੌਰ ਦੇ ਪ੍ਰਮੁੱਖ ਵਿਸ਼ੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਿਸ਼ੇ ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਵਕਤਾਵਾਂ ਵਜੋਂ ਇਸ਼ਾਨ ਗਰਗ ਅਤੇ ਪਾਇਲ ਗਰਗ ਸ਼ਾਮਿਲ ਹੋਏ। ਡਾ. ਸਮਰਾਟ ਖੰਨਾ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਅਜੋਕਾ ਦੌਰ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਹੈ ਜਿਸ ਵਿੱਚ ਬਹੁਤ ਸੋਚ ਸਮਝ ਕੇ ਨਵੀਂ ਤਕਨਾਲੋਜੀ ਨੂੰ ਅਪਣਾਉਣਾ ਚਾਹੀਦਾ ਹੈ। ਮੁੱਖ ਵਕਤਾ ਇਸ਼ਾਨ ਗਰਗ ਜਿਨ੍ਹਾਂ ਕੋਲ 12 ਸਾਲਾਂ ਤੋਂ ਵੱਧ ਮਲਟੀਨੈਸ਼ਨਲ ਕੰਪਨੀਆਂ ਵਿਚ ਕੰਮ ਕਰਨ ਦਾ ਤਜਰਬਾ ਸੀ, ਉਹਨਾਂ ਨੇ ਅੱਜ ਕੱਲ ਦੇ ਦੌਰ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰੈਕਟੀਕਲੀ ਚੈਟ ਜੀਪੀਟੀ ਵਰਗੇ ਸਾਧਨਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਦੂਜੇ ਵਕਤਾ ਪਾਇਲ ਗਰਗ ਵੱਲੋਂ ਸੈਮੀਨਾਰ ਨੂੰ ਇੰਟਰ ਐਕਟਿਵ ਬਣਾਉਣ ਲਈ ਆਨਲਾਈਨ ਕੁਇਜ਼ ਕਰਵਾਇਆ। ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਸੁਭਾਸ਼ ਚੰਦਰ ਨੇ ਇਮਤਿਹਾਨਾਂ ਦੀ ਤਿਆਰੀ ਸਮੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਬਾਰੇ ਵਿਚਾਰ ਰੱਖੇ। ਸੈਮੀਨਾਰ ਵਿੱਚ ਵਿਦਿਆਰਥੀਆਂ ਦੇ ਨਾਲ ਸ਼ਾਮਲ ਪ੍ਰੋਫੈਸਰਾਂ ਵਿਚ ਡਾ. ਪਰਮਿੰਦਰ ਸਿੰਘ ਤੱਗੜ, ਡਾ. ਰਾਜੀਵ ਕਪੂਰ, ਰੁਪਿੰਦਰ ਪਾਲ ਸਿੰਘ ਧਰਮਸੋਤ, ਲਲਿਤ ਗਰਗ, ਅਭਿਤ ਜਿੰਦਲ, ਡਾ. ਗੁਰਬਿੰਦਰ ਕੌਰ, ਰੀਨੂੰ ਰੋਮਾਣਾ, ਹਰਦੀਪ ਕੌਰ, ਸੁਮਨ, ਰਮਨਦੀਪ ਕੌਰ ਅਤੇ ਰਿਪਨਪ੍ਰੀਤ ਕੌਰ ਸ਼ਾਮਿਲ ਸਨ।