ਕੁਲਭੂਸ਼ਣ ਰਾਏ ਬਾਂਸਲ ਨੂੰ ਸ਼ਰਧਾ ਦੇ ਫੁੱਲ ਭੇਟ
ਸਵ: ਕੁਲਭੂਸ਼ਣ ਰਾਏ ਬਾਂਸਲ ਭੂਸ਼ੀ ਪ੍ਰਧਾਨ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਮੌਕੇ ਉਮੜਿਆ ਜਨਸਲਾਭ
Publish Date: Fri, 23 Jan 2026 05:48 PM (IST)
Updated Date: Sat, 24 Jan 2026 04:07 AM (IST)

ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫ਼ਰੀਦਕੋਟ : ਆੜ੍ਹਤੀਆਂ ਐਸੋਸੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ ਕੁਲਭੂਸ਼ਣ ਰਾਏ ਬਾਂਸਲ ਭੂਸ਼ੀ ਦੇ ਪਰਿਵਾਰ ਵੱਲੋਂ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਮੌਕੇ ਸ਼੍ਰੀ ਰਾਧਾ ਕ੍ਰਿਸ਼ਨ ਧਾਮ ਵਿੱਚ ਉਮੜਿਆ ਜਨਸਲਾਭ। ਇਸ ਮੌਕੇ ਤੇ ਰਾਜਨੀਤਕ, ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਆਗੂਆਂ ਸਮੇਤ ਹਜ਼ਾਰਾਂ ਲੋਕਾਂ ਨੇ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਰਵਿੰਦਰ ਸਿੰਘ ਚੀਮਾ ਪ੍ਰਧਾਨ ਆੜਤੀਆਂ ਐਸੋਸੀਏਸ਼ਨ ਪੰਜਾਬ, ਕੁਸ਼ਲਦੀਪ ਸਿੰਘ ਢਿੱਲੋਂ ਸਾਬਕਾ ਵਿਧਾਇਕ, ਪਰਮਬੰਸ ਸਿੰਘ ਬੰਟੀ ਰੋਮਾਣਾ ਸ਼੍ਰੋਮਣੀ ਅਕਾਲੀ ਦੇ ਹਲਕਾ ਇੰਚਾਰਜ ਫ਼ਰੀਦਕੋਟ, ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ, ਦਵਿੰਦਰ ਕੁਮਾਰ ਸਾਬਕਾ ਪ੍ਰਧਾਨ ਨਗਰ ਕੌਂਸਲ, ਸਤੀਸ਼ ਗਰੋਵਰ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸ਼੍ਰੋਮਣੀ ਅਕਾਲੀ ਦਲ, ਗੌਰਵ ਕੱਕੜ ਜ਼ਿਲ੍ਹਾ ਪ੍ਰਧਾਨ ਭਾਜਪਾ ਫ਼ਰੀਦਕੋਟ, ਅਮਨਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ, ਪ੍ਰੇਮ ਗੇਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਜਸਨਪ੍ਰੀਤ ਸਿੰਘ ਜੱਸੀ ਢਿੱਲੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸੰਦੀਪ ਸਿੰਘ ਸੰਨੀ ਭਾਜਪਾ ਆਗੂ, ਪ੍ਰਵੀਨ ਚਾਵਲਾ ਪ੍ਰਧਾਨ ਦੁਰਗਾ ਸੇਵਾ ਦਲ, ਡਾ. ਗੁਰਿੰਦਰ ਮੋਹਨ ਆਗੂ ਬਾਬਾ ਫ਼ਰੀਦ ਧਾਰਮਿਕ ਸੰਸਥਾਵਾਂ, ਜਨਿੰਦਰ ਜੈਨ ਮੁੱਖ ਸੇਵਾਦਾਰ ਬਾਬਾ ਖੇਤਰਪਾਲ ਮੰਦਰ ਕਮੇਟੀ, ਡਾ. ਚੰਦਰ ਸ਼ੇਖਰ ਸਿਵਲ ਸਰਜਨ, ਮਦਨਮੋਹਨ ਪ੍ਰਧਾਨ ਕਰਮਚਾਰੀ ਦਲ ਪੰਜਾਬ, ਡਾ. ਬਿਮਲ ਗਰਗ, ਗੋਪਾਲ ਕ੍ਰਿਸ਼ਨ ਛਾਬੜਾ, ਬੱਬੂ ਆਹੂਜਾ, ਮਹਿੰਦਰ ਬਾਂਸਲ, ਭਾਰਤ ਭੂਸ਼ਣ ਰਾਠੀ ਸੀਮਿੰਟ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਡਾ. ਗਗਨ ਬਜਾਜ, ਰੀਸੂ ਗੁਪਤਾ ਐੱਮ.ਸੀ., ਤੇਜਾ ਭਲਵਾਨ ਐੱਮ.ਸੀ., ਪ੍ਰੇਮ ਕੁਮਾਰ ਐੱਮ.ਡੀ. ਨਵ ਦੁਰਗਾ ਸੀਮਿੰਟ, ਡਾ. ਚੰਦਰ ਸ਼ੇਖਰ ਸਿਵਲ ਸਰਜਨ, ਭੂਸ਼ਣ ਬਾਂਸਲ ਪ੍ਰਧਾਨ ਐਕਸਾਈਜ਼ ਬਾਰ ਐਸੋਸੀਏਸ਼ਨ, ਪ੍ਰਦੀਪ ਸਚਦੇਵਾ ਆੜਤੀਆ, ਬਿੰਦਰੀ, ਬੱਬੂ ਆਹੂਜਾ, ਅਸ਼ੋਕ ਜੈਨ, ਓਮ ਪ੍ਰਕਾਸ਼ ਗਰਗ, ਪ੍ਰਮੋਦ ਬਾਂਸਲ, ਕਪਿਲ ਜੈਨ, ਸੰਦੀਪ ਗਰਗ, ਵਿਕਾਸ ਕੁਮਾਰ ਤੋਂ ਇਲਾਵਾ ਆੜ੍ਹਤੀਆ, ਵਪਾਰੀ, ਤੇ ਸ਼ੈਲਰ ਮਾਲਕ, ਅਤੇ ਐਡਵੋਕੇਟ ਆਦਿ ਹਾਜ਼ਰ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਸ਼ਰਧਾਂਜਲੀ ਅਰਪਿਤ ਕੀਤੀ।