ਯੁੱਧ ਨਸ਼ਿਆਂ ਵਿਰੁੱਧ” ਦੇ ਦੂਜੇ ਪੜਾਅ ਤਹਿਤ ਪਿੰਡਾਂ ਦੇ ਪਹਿਰੇਦਾਰਾਂ ਵੱਲੋਂ ਕੱਢੀ ਗਈ ਪੈਦਲ ਯਾਤਰਾ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਜੇ ਪੜਾਅ ਤਹਿਤ ਨਸ਼ਿਆਂ ਦੇ ਖਾਤਮੇ ਲਈ ਕੱਢੀ ਪੈਦਲ ਯਾਤਰਾ ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਫਰੀਦਕੋਟ : ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ “ਯੁੱਧ ਨਸ਼ਿਆਂ ਵਿਰੁੱਧ” ਦੇ ਦੂਜੇ ਪੜਾਅ ਤਹਿਤ ਜ਼ਿਲ੍ਹਾ ਫਰੀਦਕੋਟ ਦੇ ਵੱਖ-ਵੱਖ ਪਿੰਡਾਂ ਵਿੱਚ ਪਿੰਡਾਂ ਦੇ ਪਹਿਰੇਦਾਰਾਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਪੈਦਲ ਯਾਤਰਾਵਾਂ ਕੱਢੀਆਂ ਗਈਆਂ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਨਿਰਣਾਇਕ ਲੜਾਈ ਵਿੱਢੀ ਗਈ ਹੈ, ਜਿਸ ਲਈ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਹੈ। ਪਿੰਡਾਂ ਦੇ ਪਹਿਰੇਦਾਰਾਂ ਵੱਲੋਂ ਇਸ ਮੁਹਿੰਮ ਵਿੱਚ ਲੋਕਾਂ ਦਾ ਸਾਥ ਲੈਣ ਲਈ ਹਰ ਗਲੀ ਮੁਹੱਲੇ ਵਿੱਚ ਜਾ ਕੇ ਦਸਤਕ ਦਿੱਤੀ ਜਾ ਰਹੀ ਹੈ। ਇਨ੍ਹਾਂ ਯਾਤਰਾਵਾਂ ਦਾ ਮੁੱਖ ਉਦੇਸ਼ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਸਾਂਝੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਹੈ। ਚੇਅਰਮੈਨ ਮਾਰਕੀਟ ਕਮੇਟੀ ਅਮਨਦੀਪ ਸਿੰਘ ਬਾਬਾ ਨੇ ਫ਼ਰੀਦਕੋਟ ਹਲਕੇ ਦੀਆਂ ਪੈਦਲ ਯਾਤਰਾਵਾਂ ਵਿੱਚ ਸ਼ਿਰਕਤ ਕਰਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਅਤੇ ਕਿਹਾ ਕਿ ਦੂਜਾ ਪੜਾਅ ਸੂਬੇ ਵਿੱਚ ਡਰੱਗ ਨੈੱਟਵਰਕ ਨੂੰ ਖ਼ਤਮ ਕਰਨ ਲਈ ਪੰਜਾਬ ਨੂੰ ਇਕਜੁੱਟ ਕਰੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਦੇ ਦੂਜੇ ਪੜਾਅ ਨੂੰ ਇੱਕ ਲੋਕ ਲਹਿਰ ਵਿੱਚ ਬਦਲਣ ਲਈ ਆਪ ਸਭ ਦੇ ਸਹਿਯੋਗ ਦੀ ਜਰੂਰਤ ਹੈ।ਉਨ੍ਹਾਂ ਕਿਹਾ ਕਿ ਪਹਿਰੇਦਾਰ ਪਿੰਡਾਂ ਦੇ ਰੱਖਿਅਕ ਹਨ ਅਤੇ ਉਨ੍ਹਾਂ ਦੀ ਭੂਮਿਕਾ ਨਸ਼ਿਆਂ ਦੇ ਖ਼ਿਲਾਫ਼ ਇਸ ਜੰਗ ਵਿਚ ਮੁੱਖ ਰਹੇਗੀ। ਇਹ ਜਾਗਰੂਕਤਾ ਰੈਲੀ ਫ਼ਰੀਦਕੋਟ ਦੇ ਪਿੰਡ ਝੋਟੀਵਾਲਾ, ਚਨੀਆ, ਭਾਗਥਲਾ ਕਲਾਂ, ਫ਼ਰੀਦਕੋਟ ਵਾਰਡ ਨੰਬਰ 19, ਹਸਨ ਭੱਟੀ, ਫਰੀਦਕੋਟ ਵਾਰਡ ਨੰਬਰ 2, ਮਾਨੀ ਸਿੰਘ ਵਾਲਾ, ਘੁਗਿਆਣਾ, ਫਰੀਦਕੋਟ ਵਾਰਡ ਨੰਬਰ 17, ਵਾਰਡ ਨੰਬਰ 12, ਵਾਰਡ ਨੰਬਰ 9, ਵਾਰਡ ਨੰਬਰ 25, ਢਾਬ ਸ਼ੇਰ ਸਿੰਘ ਵਾਲਾ, ਦੀਪ ਸਿੰਘ ਵਾਲਾ,ਗੋਬਿੰਦ ਨਗਰ, ਡੱਲੇਵਾਲਾ, ਘੁੱਦੂ ਵਾਲਾ, ਵਾਰਡ ਨੰਬਰ 13, ਚੱਕ ਸਾਹੂ, ਵਿੱਚ ਹੋਈ। ਕੋਟਕਪੂਰਾ ਵਿਖੇ ਇਹ ਰੈਲੀ ਦੁਆਰੇਆਣਾ, ਵਾਰਡ ਨੰਬਰ 12, ਵਾਰਡ ਨੰਬਰ 17, ਢੀਮਾਂ ਵਾਲੀ, ਢੁੱਡੀ, ਢਾਬ ਗੁਰੂ ਕੀ, ਧੂੜਕੋਟ, ਕੋਠੇ ਥੇਹ, ਚਹਿਲ,ਹਰੀ ਨੌ, ਵਾਰਡ ਨੰਬਰ 10, ਹਰੀਏਵਾਲਾ, ਵਾਰਡ ਨੰਬਰ 22, ਅਤੇ ਵਾਰਡ ਨੰਬਰ 27 ਵਿਖੇ ਹੋਈ। ਇਸੇ ਤਰ੍ਹਾਂ ਜੈਤੋ ਵਿਖੇ ਵਾਰਡ ਨੰਬਰ 13,ਬਹਿਬਲ ਖੁਰਦ, ਗੁੰਮਟੀ ਖੁਰਦ,ਵਾਰਡ ਨੰਬਰ 15, ਡੋਡ, ਕਾਸਮ ਭੱਟੀ, ਬੁਰਜ ਜਵਾਹਰ ਸਿੰਘ ਵਾਲਾ, ਪੰਜਗਰਾਈ ਕਲਾਂ, ਦਲ ਸਿੰਘ ਵਾਲਾ,ਖਚੜਾ, ਢੈਪਈ, ਕੋਠੇ ਕੇਹਰ ਸਿੰਘ, ਬਗਿਆਣਾ, ਵਾਰਡ ਨੰਬਰ 2,ਕੋਠੇ ਚੱਕ ਭਾਗ ਸਿੰਘ ਵਾਲਾ ਅਤੇ ਵਾਰਡ ਨੰਬਰ 5 ਵਿਖੇ ਹੋਈ। ਇਸ ਮੌਕੇ ਸਰਪੰਚ ਗੁਰਜੀਤ ਸਿੰਘ ਢੀਮਾਂ ਵਾਲੀ, ਚਰਨ ਸਿੰਘ ਦਿਉਲ, ਜਲੌਰ ਸਿੰਘ, ਲਾਡੀ ਢੁੱਡੀ,ਸਰਬਜੀਤ ਸੰਘਾ, ਜਸਵਿੰਦਰ ਬਰਾੜ, ਗੁਰਚਰਨ ਸਿੰਘ ਪੰਚਾਇਤ ਮੈਂਬਰ, ਜਗਦੀਪ ਸਿੰਘ ਪੰਚਾਇਤ ਮੈਂਬਰ, ਕੇਵਲ ਸਿੰਘ, ਸੈਕਟਰੀ,ਤਰਸੇਮ ਸਿੰਘ ਬਲਾਕ ਪ੍ਰਧਾਨ, ਸ਼ਰਨਦੀਪ ਸਰਪੰਚ, ਜਸਵੀਰ ਸਿੰਘ, ਲਾਲਜੀਤ ਕੌਂਸਲਰ, ਪ੍ਰੀਤਮ ਸਿੰਘ ਭਾਣਾ, ਜਤਿੰਦਰ ਸਿੰਘ, ਜੈ ਦੀਪ ਸਿੰਘ ਸਰਪੰਚ ਘੁੱਦੂਵਾਲਾ , ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਸਰਪੰਚ ਘੁਗਿਆਣਾ, ਚੰਦ ਸਿੰਘ ਮੈਂਬਰ, ਰਾਜਵੀਰ ਕੌਰ, ਪਰਮਜੀਤ ਕੌਰ, ਰਿੰਪਲ ਕੌਰ , ਸੋਹਨ ਲਾਲ, ਸਰਬਜੀਤ ਸਿੰਘ, ਅਮਨਿੰਦਰ ਸਿੰਘ, ਸੁਖਰਾਜ ਸਿੰਘ, ਗੁਰਜੰਟ ਸਿੰਘ, ਕਰਨਬੀਰ ਕੌਰ, ਛਿੰਦਰ ਕੌਰ, ਮਨਜੀਤ ਕੌਰ, ਪਰਮਜੀਤ ਕੌਰ, ਅਮਨਦੀਪ ਸਿੰਘ ਸਰਪੰਚ, ਰੋਹਿਤ ਸੈਕਟਰੀ, ਚਮਕੌਰ ਸਿੰਘ, ਕੁਲਵਿੰਦਰ ਕੌਰ, ਜਗਜੀਤ ਸਿੰਘ, ਸੁਖਜਿੰਦਰ ਸਿੰਘ, ਰੌਸ਼ਨ ਸਿੰਘ, ਜਗਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।