ਪੰਜਾਬ ਡਿਗਰੀ ਕਾਲਜ ’ਚ ਗਣਤੰਤਰ ਦਿਵਸ ਮਨਾਇਆ
ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ
Publish Date: Fri, 30 Jan 2026 03:18 PM (IST)
Updated Date: Sat, 31 Jan 2026 04:01 AM (IST)

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਪੰਜਾਬ ਡਿਗਰੀ ਕਾਲਜ ਮਹਿਮੂਆਣਾ ਕੈਂਪਸ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਕਾਲਜ ਦੇ ਵਾਈਸ ਪ੍ਰਿੰਸੀਪਲ ਮੈਡਮ ਪ੍ਰੀਤਇੰਦਰ ਕੌਰ ਗੋਂਦਾਰਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਾਲਜ ਦੇ ਰੈੱਡ ਰਿਬਨ ਕਲੱਬ, ਐਨ.ਐਸ.ਐਸ ਵਿਭਾਗ ਅਤੇ ਐਨ.ਸੀ.ਸੀ ਕੈਡਿਟ ਦੇ ਸਹਿਯੋਗ ਨਾਲ ਗਣਤੰਤਰ ਦਿਵਸ ਮਨਾਇਆ ਗਿਆ। ਕਾਲਜ ਦੇ ਚੇਅਰਮੈਨ ਜਨਜੀਤ ਪਾਲ ਸਿੰਘ ਸੇਖੋਂ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਕਾਲਜ ਦੇ ਐਨ.ਐਸ.ਐਸ ਵਲੰਟੀਅਰਾਂ ਅਤੇ ਸਟਾਫ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ। ਕਾਲਜ ਦੇ ਐਨ.ਐਸ.ਐਸ ਦੇ ਪ੍ਰੋਗਰਾਮ ਅਫਸਰ ਪ੍ਰੋ. ਅਬਜੀਤ ਸਿੰਘ ਡੋਡ (ਇਤਿਹਾਸ ਵਿਭਾਗ) ਵੱਲੋਂ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਅਤੇ ਸਵਿਧਾਨ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਦੇ ਨਾਲ ਹੀ 13 ਪੰਜਾਬ ਬਟਾਲੀਅਨ ਫ਼ਿਰੋਜ਼ਪੁਰ ਦੇ ਅਧੀਨ ਚੱਲ ਰਹੀ ਐਨ ਸੀ ਸੀ ਦੇ ਕੈਡਿਟਸ ਦੁਆਰਾ ਐਨ.ਸੀ.ਸੀ ਦੇ ਇੰਚਾਰਜ ਮੈਡਮ ਸ਼ਰਨਜੀਤ ਕੌਰ ਬਰਾੜ ਅਤੇ ਮੈਡਮ ਮਨਪ੍ਰੀਤ ਅਰੋੜਾ ਦੀ ਅਗਵਾਈ ਵਿੱਚ ਐਨ.ਸੀ. ਸੀ ਦੇ ਕੈਡਿਟਾਂ ਵੱਲੋਂ ਫਾਇਰ ਪੋਜੀਸ਼ਨ, ਸੈਕਸ਼ਨ ਫਾਰਮੇਸ਼ਨ ਅਤੇ ਸੈਕਸ਼ਨ ਬੈਟਲ ਦਾ ਡੈਮੋ ਦਿੱਤਾ ਗਿਆ। ਕਾਲਜ ਦੇ ਚੇਅਰਮੈਨ ਜਨਜੀਤ ਪਾਲ ਸਿੰਘ ਸੇਖੋਂ ਵੱਲੋਂ ਐਨ ਸੀ ਸੀ ਦੇ ਕੈਡਿਟਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਇੰਜੀ ਜਰਮਨਜੀਤ ਸਿੰਘ ਸੰਧੂ, ਅਡੀਸ਼ਨਲ ਡਾਇਰੈਕਟਰ ਐਸ ਪੀ ਮੌਂਗਾ, ਜਨਰਲ ਸੈਕਟਰੀ ਸੁਮਿਤ ਸੁਖੀਜਾ ਤੋਂ ਇਲਾਵਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।