ਭਲਾਈ ਸੰਸਥਾ ਨੇ ਲੋੜਵੰਦ ਵਿਦਿਆਰਥੀਆਂ ਦੀ ਕੀਤੀ ਮਦਦ
ਭਲਾਈ ਸੰਸਥਾ ਨੇ ਲੋੜਵੰਦ ਵਿਦਿਆਰਥੀਆਂ ਦੀ ਕੀਤੀ ਮਦਦ
Publish Date: Mon, 06 Apr 2026 05:23 PM (IST)
Updated Date: Mon, 06 Apr 2026 05:25 PM (IST)

ਮਹਿਰਾ, ਪੰਜਾਬੀ ਜਾਗਰਣ ਖਰੜ : ਐਡਵੋਕੇਟ ਜਾਨਕੀ ਦਾਸ ਮੈਮੋਰੀਅਲ ਵਿਦਿਆਰਥੀ ਭਲਾਈ ਸੰਸਥਾ ਦੀ ਵਿਸ਼ੇਸ਼ ਬੈਠਕ ਹੋਈ, ਜਿਸ ਵਿਚ ਦੱਸਿਆ ਗਿਆ ਕਿ ਇਸ ਸੰਸਥਾ ਨੇ 26 ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਨਾਲ ਸਬੰਧਿਤ ਮਦਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਸ਼ਨ ਲਾਲ ਨੇ ਦੱਸਿਆ ਕਿ ਭਲਾਈ ਸੰਸਥਾ ਵੱਲੋਂ ਵਿਦਿਆਰਥੀਆਂ ਦੀ ਮਦਦ ਕੀਤੀ ਗਈ ਕਿਉਂਕਿ ਕੁਝ ਵਿਦਿਆਰਥੀ ਸਮਾਜ ਵਿਚ ਅਜਿਹੇ ਹਨ, ਜੋ ਕਿ ਪੜ੍ਹਨਾ ਤਾਂ ਚਾਹੁੰਦੇ ਹਨ ਪਰ ਮਾਲੀ ਮਦਦ ਤੋਂ ਸੱਖਣੇ ਹਨ। ਕੁਝ ਕਾਰਨਾਂ ਕਰ ਕੇ ਉਹ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਪਾਉਂਦੇ। ਇਸ ਸੰਸਥਾ ਦਾ ਮੁੱਖ ਮਕਸਦ ਅਜਿਹੇ ਹੀ ਵਿਦਿਆਰਥੀਆਂ ਨੂੰ ਲੱਭਣਾ ਅਤੇ ਉਨ੍ਹਾਂ ਵਿਦਿਆਰਥੀਆਂ ਦੀ ਮਾਲੀ ਮਦਦ ਕਰਨਾ ਹੈ ਤਾਂ ਜੋ ਕਿ ਉਹ ਵਿਦਿਆਰਥੀ ਵੀ ਆਰਥਿਕ ਹਾਲਾਤਾਂ ਕਾਰਨ ਪੜ੍ਹਾਈ ਤੋਂ ਸੱਖਣੇ ਨਾ ਰਹਿ ਜਾਣ। ਉਨ੍ਹਾਂ ਦੱਸਿਆ ਕਿ ਅਜਿਹੇ ਵਿਦਿਆਰਥੀ ਆਰਥਿਕ ਸਹਾਇਤਾ ਪ੍ਰਾਪਤ ਕਰਕੇ ਆਪਣੀ ਪੜ੍ਹਾਈ ਵਿਚ ਵੀ ਵਧੀਆ ਨੰਬਰ ਲਿਆਉਂਦੇ ਹਨ, ਜਿਨ੍ਹਾਂ ਨੂੰ ਕਿ ਪ੍ਰੇਰਿਤ ਕਰਨ ਲਈ ਸਨਮਾਨਿਤ ਵੀ ਕੀਤਾ ਜਾਂਦਾ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਸਤੰਬਰ ਮਹੀਨੇ ਲਈ ਹੋਰ ਮਦਦ ਦੇਣ ਦਾ ਵੀ ਬੈਠਕ ਵਿਚ ਵਾਅਦਾ ਕੀਤਾ ਗਿਆ। ਹਿਮਾਚਲ ਜਨਹਿਤ ਮਹਾਸਭਾ ਦੇ ਨੁਮਾਇੰਦੇ ਜਗਦੇਵ ਪਟਿਆਲਾ ਨੇ ਵਿਦਿਆਰਥੀਆਂ ਨੂੰ 5100 ਦੀ ਮਾਲੀ ਸਹਾਇਤਾ ਦਿੱਤੀ। ਇਸ ਮੌਕੇ ਜਰਨੈਲ ਸਿੰਘ ਜਾਖੂ, ਨਵਦੀਪ ਸਿੰਘ ਬੱਬੂ ਕੌਂਸਲਰ, ਮਲਾਗਰ ਸਿੰਘ ਕੌਂਸਲਰ, ਐੱਨਪੀ ਸਿੰਘ, ਅਮਰੀਕ ਸਿੰਘ, ਮੇਵਾ ਸਿੰਘ, ਹਿੰਮਤ ਸਿੰਘ, ਗੁਰਜੰਟ ਸਿੰਘ, ਪ੍ਰਿੰਸੀਪਲ ਸੁਰਿੰਦਰ ਸਿੰਘ, ਤਾਰਾਵਤੀ ਆਦਿ ਮੌਜੂਦ ਸਨ।