ਵਲੰਟੀਅਰਜ਼ ਨੇ ਮੇਰਾ ਭਾਰਤ ਬਜਟ ਕੁਐਸਟ 2026 ਵਿਚ ਲਿਆ ਹਿੱਸਾ
ਵਲੰਟੀਅਰਜ਼ ਨੇ ਮੇਰਾ ਭਾਰਤ ਬਜਟ ਕੁਐਸਟ 2026 ਵਿਚ ਲਿਆ ਹਿੱਸਾ
Publish Date: Thu, 05 Feb 2026 07:01 PM (IST)
Updated Date: Thu, 05 Feb 2026 07:05 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸਰਕਾਰੀ ਕਾਲਜ ਡੇਰਾਬੱਸੀ ਦੇ ਪ੍ਰਿੰਸੀਪਲ ਸ਼੍ਰੀਮਤੀ ਵਨੀਤਾ ਰਾਓ ਦੀ ਸਰਪ੍ਰਸਤੀ ਹੇਠ ਐੱਨਐੱਸਐੱਸ ਵਲੰਟੀਅਰਜ਼ ਨੇ ਮੇਰਾ ਭਾਰਤ ਬਜਟ ਕੁਐਸਟ 2026 ਵਿਚ ਹਿੱਸਾ ਲਿਆ। ਉਨ੍ਹਾਂ ਨੇ ਸਾਰੇ ਕਾਲਜ ’ਚ ਰਜਿਸਟਰੇਸ਼ਨ ਲਈ ਕਯੂ ਆਰ ਕੋਡ ਸਾਂਝਾ ਕੀਤਾ ਅਤੇ ਇਸ ਸਵਾਲ-ਜਵਾਬ ਮੁਕਾਬਲੇ ’ਚ ਹਿੱਸਾ ਲੈਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਮੁਕਾਬਲੇ ਨੂੰ ਜਿੱਤਣ ਦੇ ਲਾਭ ਦੱਸੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕੁਇੱਜ਼ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਤੁਹਾਨੂੰ ਇਕ ਲੇਖ ਲਿਖਣ ਮੁਕਾਬਲੇ ’ਚ ਹਿੱਸਾ ਲੈਣ ਦਾ ਮੌਕਾ ਮਿਲੇਗਾ ਅਤੇ ਤੀਜੇ ਪੜਾਅ ਵਿਚ ਚੁਣੇ ਗਏ ਹਿੱਸੇਦਾਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿੱਜੀ ਤੌਰ ਤੇ ਮਿਲਣ ਦਾ ਮੌਕਾ ਮਿਲੇਗਾ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਉਤਸ਼ਾਹਤ ਕੀਤਾ ਅਤੇ ਕਿਹਾ ਕਿ ਤੁਹਾਡੀ ਕੀਮਤੀ ਭਾਗੀਦਾਰੀ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਯੋਗਦਾਨ ਹੋਵੇਗੀ। ਇਸ ਲਈ ਸਾਰਿਆਂ ਨੂੰ ਇਸ ਸੁਨਿਹਰੇ ਮੌਕੇ ਵਿਚ ਹਿੱਸਾ ਲੈਣਾ ਚਾਹੀਦਾ ਹੈ।