ਪਿੰਡ ਦੁਸਾਰਨਾ ਦਾ ਸਾਲਾਨਾ ਸਵ. ਚਾਚਾ ਸੋਹਣ ਸਿੰਘ ਯਾਦਗਾਰੀ ਕਬੱਡੀ ਕੱਪ ਅੱਜ
ਪਿੰਡ ਦੁਸਾਰਨਾ ਦਾ ਸਲਾਨਾ ਸਵ. ਚਾਚਾ ਸੋਹਣ ਸਿੰਘ ਯਾਦਗਾਰੀ ਕਬੱਡੀ ਕੱਪ ਅੱਜ
Publish Date: Sat, 24 Jan 2026 07:04 PM (IST)
Updated Date: Sun, 25 Jan 2026 04:16 AM (IST)
ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਪਿੰਡ ਦੁਸਾਰਨਾ ਦਾ ਸਾਲਾਨਾ ਸਵ. ਚਾਚਾ ਸੋਹਣ ਸਿੰਘ ਯਾਦਗਾਰੀ ਕਬੱਡੀ ਕੱਪ ਅੱਜ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਸੇਠੀ ਦੁਸਾਰਨਾ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਕਬੱਡੀ ਕੱਪ ਚ ਨਾਮੀ ਪੁਆਧ ਕਬੱਡੀ ਫ਼ੈੱਡਰੇਸ਼ਨ ਦੀ ਅਗਵਾਈ ਚ 37 ਤੇ 47 ਕਿੱਲੋ ਦੀਆਂ 16 ਟੀਮਾਂ ਪੁੱਜ ਰਹੀਆਂ ਹਨ। ਜਿਸ ਦੌਰਾਨ ਕਈ ਨਾਮੀਂ ਹਸ਼ਤੀਆਂ ਵੀ ਹਾਜ਼ਰੀ ਭਰਨਗੀਆਂ। ਇਸ ਮੌਕੇ ਉਨ੍ਹਾਂ ਕਬੱਡੀ ਦੇ ਦਰਸ਼ਕਾਂ ਤੇ ਇਲਾਕਾ ਵਾਸੀਆਂ ਨੂੰ ਪੁੱਜਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬੈਠਣ ਆਦਿ ਲਈ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਲੋਕ ਹਿੱਤ ਮਿਸ਼ਨ ਦੇ ਆਗੂ ਤੇ ਹੋਰ ਪ੍ਰਬੰਧਕ ਵੀ ਹਾਜ਼ਰ ਸਨ।