ਮਹਿਲਾ ਦਿਵਸ ਮੌਕੇ ਪੀੜਤ ਔਰਤਾਂ ਨੇ ਕੀਤਾ ਪ੍ਰਦਰਸ਼ਨ
ਮਹਿਲਾ ਦਿਵਸ ਮੌਕੇ ਪੀੜਤ ਮਹਿਲਾਵਾਂ ਨੇ ਕੀਤਾ ਪ੍ਰਦਰਸ਼ਨ,
Publish Date: Sun, 08 Mar 2026 07:47 PM (IST)
Updated Date: Sun, 08 Mar 2026 07:51 PM (IST)

ਐੱਸਐੱਸਪੀ ਤੇ ਡੀਆਈਜੀ ਰੂਪਨਗਰ ਦਾ 15 ਦਿਨਾਂ ਬਾਅਦ ਕਰਾਂਗੇ ਘਿਰਾਓ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਐੱਸਸੀ/ਬੀਸੀ ਮਹਾਂ ਪੰਚਾਇਤ ਮੋਰਚਾ ਪੰਜਾਬ ਵੱਲੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਸਥਾਨ ’ਤੇ ਮਹਿਲਾ ਦਿਵਸ ਵਾਲੇ ਦਿਨ ਇਕ ਦਰਜਨ ਦੇ ਕਰੀਬ ਪੀੜਤ ਮਹਿਲਾਵਾਂ ਵੱਲੋਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ, ਹਰਨੇਕ ਸਿੰਘ ਮਲੋਆ, ਮਾਸਟਰ ਬਨਵਾਰੀ ਲਾਲ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਨਾਮ ਕੌਰ ਵੱਲੋਂ ਸੰਬੋਧਨ ਕੀਤਾ ਗਿਆ। ਇਸ ਮੌਕੇ ਪੀੜਤ ਮਹਿਲਾਵਾਂ ਵੱਲੋਂ ਵੱਖ-ਵੱਖ ਥਾਣਿਆਂ ਮਟੌਰ, ਥਾਣਾ ਫੇਜ਼ ਅੱਠ, ਥਾਣਾ ਮੁੱਲਾਂਪੁਰ ਗਰੀਬਦਾਸ, ਥਾਣਾ ਜ਼ੀਰਕਪੁਰ ਤੇ ਚੌਕੀ ਘੜੂਆਂ ਵਿਚ ਪਏ ਕੇਸਾਂ ਨੂੰ ਲੈ ਕੇ ਪਿਛਲੇ ਇਕ-ਇਕ ਸਾਲ ਤੋਂ ਘੁੰਮ ਰਹੀਆਂ ਹਨ, ਜਿਨ੍ਹਾਂ ਨੂੰ ਲੈ ਕੇ ਉਹ ਛੋਟੇ ਤੋਂ ਵੱਡੇ ਅਫ਼ਸਰਾਂ ਤੱਕ ਦੇ ਦਫ਼ਤਰਾਂ ਵਿਚ ਗੇੜੇ ਮਾਰ-ਮਾਰ ਥੱਕ ਚੁੱਕੀਆਂ ਹਨ ਪਰ ਕਿਸੇ ਪਾਸੇ ਵੀ ਕੋਈ ਸੁਣਵਾਈ ਨਹੀਂ ਹੋਈ। ਇਸ ਮੌਕੇ ਪ੍ਰਧਾਨ ਕੁੰਬੜਾ ਵੱਲੋਂ ਪੰਜਾਬ ਸਰਕਾਰ ਤੇ ਮੁਹਾਲੀ ਪੁਲਿਸ ਨੂੰ ਚਿਤਾਵਨੀ ਦਿੰਦਿਆਂ ਪੰਦਰਾਂ ਦਿਨਾਂ ਦਾ ਸਮਾਂ ਦਿੱਤਾ ਗਿਆ, ਜੇਕਰ ਪੁਲਿਸ ਪ੍ਰਸ਼ਾਸਨ ਇਨ੍ਹਾਂ ਪੀੜਤ ਮਹਿਲਾਵਾਂ ਨੂੰ ਇਨਸਾਫ਼ ਦਿਵਾਉਣ ਵਿਚ ਨਾਕਾਮ ਰਹੀ ਤਾਂ ਸਾਰੇ ਆਪੋ ਆਪਣੇ ਪਰਿਵਾਰਾਂ ਸਮੇਤ ਤੇ ਮੁਹਾਲੀ ਦੇ ਵੱਖ-ਵੱਖ ਵਰਗ ਦੇ ਪੀੜਤਾਂ ਵੱਲੋਂ ਐੱਸਐੱਸਪੀ ਮੁਹਾਲੀ ਤੇ ਡੀਆਈਜੀ ਰੋਪੜ ਰੇਂਜ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਬਚਨ ਸਿੰਘ ਕੁੰਬੜਾ, ਰਜਿੰਦਰ ਸਿੰਘ ਗੌਰਵ ਸੂਦ, ਪ੍ਰਕਾਸ਼ਵਤੀ, ਬਾਬੂ ਵੇਦ ਪ੍ਰਕਾਸ਼, ਰੇਸ਼ਮ ਸਿੰਘ ਕਾਹਲੋਂ, ਕਰਮ ਸਿੰਘ ਕੁਰੜੀ, ਲਵਜੋਤ ਕੌਰ, ਮਨਪ੍ਰੀਤ ਕੌਰ, ਗੁਰਨਾਮ ਕੌਰ ਕੁੰਬੜਾ, ਹਰਨੇਕ ਸਿੰਘ ਮਲੋਆ, ਅਜੈਬ ਸਿੰਘ ਬਾਕਰਪੁਰ, ਦਰਸ਼ਨ ਸਿੰਘ ਤੇ ਮਨਦੀਪ ਸਿੰਘ ਹਾਜ਼ਰ ਸਨ।