ਗੱਡੀ ਨੂੰ ਲੱਗੀ ਅੱਗ, ਚਾਲਕ ਵਾਲ-ਵਾਲ ਬਚਿਆ
ਗੱਡੀ ਨੂੰ ਲੱਗੀ ਅੱਗ, ਚਾਲਕ ਵਾਲ-ਵਾਲ ਬਚਿਆ
Publish Date: Wed, 25 Mar 2026 05:34 PM (IST)
Updated Date: Wed, 25 Mar 2026 05:37 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੇ ਪੀਟੀਐੱਲ ਲਾਈਟ ਪੁਆਇੰਟ ’ਤੇ ਅਚਾਨਕ ਗੱਡੀ ਨੂੰ ਅੱਗ ਲੱਗ ਗਈ। ਉਸ ਵਿਚ ਸਵਾਰ ਚਾਲਕ ਨੇ ਜਦੋਂ ਇਕੋ ਦਮ ਚਲਦੀ ਗੱਡੀ ਤੇ ਇੰਜਨ ਵਿਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਸ ਨੇ ਗੱਡੀ ਨੂੰ ਸਾਈਡ ’ਤੇ ਲੱਗਾ ਕੇ ਉਸ ਵਿਚੋਂ ਬਾਹਰ ਨਿਕਲ ਗਿਆ, ਜਿਸ ਕਾਰਨ ਉਹ ਵਾਲ-ਵਾਲ ਬਚ ਗਿਆ ਅਤੇ ਫਿਰ ਇਕੋ ਦਮ ਹੀ ਅੱਗ ਭੜਕ ਗਈ ਤੇ ਅੱਗ ਨੇ ਪੂਰੀ ਗੱਡੀ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਪੂਰੀ ਗੱਡੀ ਹੀ ਸੜ ਕੇ ਸੁਆਹ ਹੋ ਗਈ। ਮੌਕੇ ’ਤੇ ਰਾਹਗੀਰਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ, ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਕਿਸੇ ਵੀ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਨਹੀਂ ਮਿਲਿਆ। ਅੱਗ ਲੱਗਣ ਦੇ ਕਾਰਨਾਂ ਦਾ ਵੀ ਅਜੇ ਪਤਾ ਨਹੀਂ ਲੱਗ ਸਕਿਆ।