ਯੂਨੀਵਰਸਲ ਗਰੁੱਪ ਵੱਲੋਂ ਨੈਸ਼ਨਲ ਸਟੂਡੈਂਟ ਸਟਾਰਟਅੱਪ ਚੈਲੈਂਜ ਕਰਵਾਇਆ
ਯੂਨੀਵਰਸਲ ਗਰੁੱਪ ਵੱਲੋਂ ਨੈਸ਼ਨਲ ਸਟੂਡੈਂਟ ਸਟਾਰਟਅੱਪ ਚੈਲੈਂਜ ਕਰਵਾਇਆ
Publish Date: Sat, 07 Feb 2026 05:57 PM (IST)
Updated Date: Sat, 07 Feb 2026 05:59 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਯੂਜੀਆਈ) ਵੱਲੋਂ ਵਿਦਿਆਰਥੀਆਂ ’ਚ ਨਵੀਨਤਾ ਅਤੇ ਉਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਨੈਸ਼ਨਲ ਸਟੂਡੈਂਟ ਸਟਾਰਟਅੱਪ ਚੈਲੈਂਜ 2026 ਕੀਤਾ ਗਿਆ। ਇਸ ਪ੍ਰੋਗਰਾਮ ਨੇ ਵਿਦਿਆਰਥੀ ਟੀਮਾਂ ਨੂੰ ਆਪਣੇ ਸਟਾਰਟਅੱਪ ਵਿਚਾਰ ਅਤੇ ਬਿਜ਼ਨੈੱਸ ਯੋਜਨਾਵਾਂ ਪੇਸ਼ ਕਰਨ ਲਈ ਇਕ ਵਧੀਆ ਮੰਚ ਪ੍ਰਦਾਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਚ ਡਾ. ਅਨੂਪ ਕੁਮਾਰ ਸਿੰਘ, ਡੀਨ ਅਕੈਡਮਿਕਸ, ਯੂਜੀਆਈ ਨੇ ਨਵੀਨਤਾ ਆਧਾਰਤ ਸਿੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਉਦਮਸ਼ੀਲ ਮੌਕਿਆਂ ਦੀ ਖੋਜ ਲਈ ਪ੍ਰੇਰਿਤ ਕੀਤਾ। ਪ੍ਰਸਿੱਧ ਉਦਮੀ ਅਤੇ ਸਟਾਰਟਅੱਪ ਮੈਨਟਰ ਮੁਕੁਲ ਗੁਜਰਾਲ ਨੇ ਭਾਗੀਦਾਰਾਂ ਨੂੰ ਸਟਾਰਟਅੱਪ ਦੀ ਕਾਰਗੁਜ਼ਾਰੀ, ਫੰਡਿੰਗ ਦੇ ਮੌਕੇ ਅਤੇ ਉਦਮਸ਼ੀਲ ਵਿਕਾਸ ਬਾਰੇ ਮਾਰਗਦਰਸ਼ਨ ਦਿੱਤਾ। ਇਸ ਚੈਲੈਂਜ ਵਿਚ 2 ਲੱਖ ਰੁਪਏ ਤੋਂ ਵੱਧ ਮੁੱਲ ਦੀ ਮੈਨਟਰਸ਼ਿਪ ਅਤੇ ਸਟਾਰਟਅੱਪ ਸਹਾਇਤਾ ਦੇ ਮੌਕੇ ਵੀ ਪ੍ਰਦਾਨ ਕੀਤੇ ਗਏ। ਯੂਜੀਆਈ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੰਸਥਾ ਹਮੇਸ਼ਾ ਅਜਿਹੀਆਂ ਪਹਿਲਕਦਮੀਆਂ ਦਾ ਸਮਰਥਨ ਕਰਦੀ ਰਹੇਗੀ, ਜੋ ਨਵੀਨਤਾ ਅਤੇ ਭਵਿੱਖ ਦੇ ਉਦਮੀਆਂ ਨੂੰ ਉਭਾਰਨ ਵਿਚ ਮਦਦਗਾਰ ਹਨ। ਯੂਜੀਆਈ ਦੀ ਕਾਰਜਕਾਰੀ ਡਾਇਰੈਕਟਰ ਕੰਵਲਜੀਤ ਕੌਰ ਨੇ ਕਿਹਾ ਕਿ ਅਜਿਹੇ ਮੰਚ ਵਿਦਿਆਰਥੀਆਂ ਨੂੰ ਆਤਮਵਿਸ਼ਵਾਸ ਅਤੇ ਪ੍ਰਯੋਗਾਤਮਕ ਤਜਰਬਾ ਦਿੰਦੇ ਹਨ। ਇਸ ਮੌਕੇ ਮਹਿਮਾਨ ਦਾ ਸਨਮਾਨ ਡਾ. ਅਨੂਪ ਕੁਮਾਰ ਸਿੰਘ ਅਤੇ ਸ਼੍ਰੀਮਤੀ ਨੀਤੂ ਜੈਨ, ਪ੍ਰਿੰਸੀਪਲ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਕੀਤਾ ਗਿਆ।