ਕੇਂਦਰੀ ਬਜਟ ਕਿਸਾਨਾਂ ਤੇ ਉੱਦਮੀਆਂ ਨੂੰ ਪਹੁੰਚਾਏਗਾ ਲਾਭ : ਫਿੱਕੀ
ਫਿੱਕੀ ਦੇ ਪ੍ਰਧਾਨ ਰਮਨ ਮਿੱਤਲ ਨੇ ਕਿਹਾ ਕਿ ਇਹ ਬਜਟ ਭਾਰਤ ਦੀ ਖੇਤੀਬਾੜੀ ਅਰਥ ਵਿਵਸਥਾ ਲਈ ਮਹੱਤਵਪੂਰਨ ਮੋੜ ’ਤੇ ਆਇਆ ਹੈ। ਭਾਰਤ-ਯੂਰਪੀਅਨ ਯੂਨੀਅਨ (ਈਯੂ) ਮੁਕਤ ਵਪਾਰ ਸਮਝੌਤਾ ਵਿਸ਼ਵ ਬਾਜ਼ਾਰ ਤੱਕ ਨਵੀਂ ਤੇ ਵੱਡੀ ਪਹੁੰਚ ਖੋਲ੍ਹ ਰਿਹਾ ਹੈ। ਇਸ ਸਮੇਂ ਭਾਰਤੀ ਨਿਰਮਾਣ ਅਤੇ ਖੇਤੀਬਾੜੀ ਮਸ਼ੀਨੀਕਰਨ ਪ੍ਰਮੁੱਖ ਨਿਰਯਾਤ-ਅਗਵਾਈ ਵਿਕਾਸ ਚੱਕਰ ਦੀ ਦਹਿਲੀਜ਼ ’ਤੇ ਹਨ।
Publish Date: Sun, 01 Feb 2026 07:47 PM (IST)
Updated Date: Sun, 01 Feb 2026 07:49 PM (IST)
ਸਟੇਟ ਬਿਊਰੋ ਜਾਗਰਣ ਚੰਡੀਗੜ੍ਹ : ਫਿੱਕੀ ਦੀ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਲਾਹਕਾਰ ਪ੍ਰੀਸ਼ਦ ਨੇ ਕੇਂਦਰੀ ਬਜਟ 2026-27 ਦਾ ਸਵਾਗਤ ਕੀਤਾ ਹੈ। ਸੁਧਾਰਾਂ ਨੂੰ ਅੱਗੇ ਵਧਾਉਣ, ਬੁਨਿਆਦੀ ਢਾਂਚੇ ’ਤੇ ਸਰਕਾਰੀ ਖਰਚ ਵਧਾਉਣ ਅਤੇ ਨਵੇਂ ਯੁੱਗ ਤੇ ਕਿਰਤ-ਨਿਰਭਰ ਉਦਯੋਗਾਂ ਨੂੰ ਉਤਸ਼ਾਹਿਤ ਕਰਨ ’ਤੇ ਕੇਂਦਿ੍ਤ ਹੈ ਬਜਟ, ਜਦੋਂ ਕਿ ਕਿਸਾਨਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਸਹਾਇਤਾ ’ਤੇ ਵੀ ਜ਼ੋਰ ਦਿੰਦਾ ਹੈ।
ਫਿੱਕੀ ਦੇ ਪ੍ਰਧਾਨ ਰਮਨ ਮਿੱਤਲ ਨੇ ਕਿਹਾ ਕਿ ਇਹ ਬਜਟ ਭਾਰਤ ਦੀ ਖੇਤੀਬਾੜੀ ਅਰਥ ਵਿਵਸਥਾ ਲਈ ਮਹੱਤਵਪੂਰਨ ਮੋੜ ’ਤੇ ਆਇਆ ਹੈ। ਭਾਰਤ-ਯੂਰਪੀਅਨ ਯੂਨੀਅਨ (ਈਯੂ) ਮੁਕਤ ਵਪਾਰ ਸਮਝੌਤਾ ਵਿਸ਼ਵ ਬਾਜ਼ਾਰ ਤੱਕ ਨਵੀਂ ਤੇ ਵੱਡੀ ਪਹੁੰਚ ਖੋਲ੍ਹ ਰਿਹਾ ਹੈ। ਇਸ ਸਮੇਂ ਭਾਰਤੀ ਨਿਰਮਾਣ ਅਤੇ ਖੇਤੀਬਾੜੀ ਮਸ਼ੀਨੀਕਰਨ ਪ੍ਰਮੁੱਖ ਨਿਰਯਾਤ-ਅਗਵਾਈ ਵਿਕਾਸ ਚੱਕਰ ਦੀ ਦਹਿਲੀਜ਼ ’ਤੇ ਹਨ।
ਇਹ ਬਜਟ ਨਵੀਨਤਾ ਨੂੰ ਤੇਜ਼ ਕਰਨ, ਸਥਾਨਕ ਉਤਪਾਦਨ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵ-ਵਿਆਪੀ ਮੁਕਾਬਲੇ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਸਪੱਸ਼ਟ ਨੀਤੀ ਸੰਕੇਤ ਪ੍ਰਦਾਨ ਕਰਦਾ ਹੈ। ਇਹ ਬਜਟ ਯਕੀਨੀ ਬਣਾਉਂਦਾ ਹੈ ਕਿ ਕਿਸਾਨ ਭਾਰਤ ਦੀ ਵਿਕਾਸ ਯਾਤਰਾ ਦੇ ਕੇਂਦਰ ਵਿੱਚ ਰਹਿਣ। ਬਜਟ ਵਿੱਚ ਖੇਤੀਬਾੜੀ ਅਤੇ ਸਹਿਕਾਰੀ, ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ, ਕੱਪੜਾ, ਖੇਡਾਂ ਦੇ ਸਾਮਾਨ ਅਤੇ ਫਾਰਮਾਸਿਊਟੀਕਲ ਖੇਤਰਾਂ ਨੂੰ ਸਮੱਰਥਨ ਦੇਣ ਸੰਬੰਧੀ ਪ੍ਰਸਤਾਵ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਅਤੇ ਉੱਦਮੀਆਂ ਲਈ ਵਿਸ਼ੇਸ਼ ਤੌਰ ’ਤੇ ਲਾਭਦਾਇਕ ਸਾਬਤ ਹੋਣਗੇ।