ਅਣਪਛਾਤੇ ਚੋਰਾਂ ਨੇ ਪੁਲਿਸ ਮੁਲਾਜ਼ਮ ਦੇ ਘਰ ਨੂੰ ਬਣਾਇਆ ਨਿਸ਼ਾਨਾ, ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ
ਅਣਪਛਾਤੇ ਚੋਰਾਂ ਨੇ ਪੁਲਿਸ ਮੁਲਾਜ਼ਮ ਦੇ ਘਰ ਨੂੰ ਬਣਾਇਆ ਨਿਸ਼ਾਨਾ, ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ
Publish Date: Thu, 01 Jan 2026 07:35 PM (IST)
Updated Date: Thu, 01 Jan 2026 07:38 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਦੀ ਬਾਦਲ ਕਾਲੋਨੀ ਦੇ ਇਕ ਮਕਾਨ ’ਚੋਂ ਅਣਪਛਾਤੇ ਚੋਰ ਨਕਦੀ ਅਤੇ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ। ਚੋਰਾਂ ਨੇ ਚੰਡੀਗੜ੍ਹ ਪੁਲਿਸ ’ਚ ਤਾਇਨਾਤ ਇਕ ਕਾਂਸਟੇਬਲ ਦੇ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ, ਜਦੋਂ ਉਹ ਡਿਊਟੀ ਤੇ ਸੀ। ਚੋਰਾਂ ਨੇ ਦਿਨ-ਦਿਹਾੜੇ ਮੁੱਖ ਦਰਵਾਜ਼ੇ ਦਾ ਤਾਲਾ ਤੋੜ ਕੇ ਇਹ ਵਾਰਦਾਤ ਕੀਤੀ। ਬਾਦਲ ਕਾਲੋਨੀ (ਮਕਾਨ ਨੰ. 95-ਬੀ) ਦੇ ਵਸਨੀਕ ਸਤਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਆਪਣੇ ਪੇਕੇ ਘਰ ਗਈ ਹੋਈ ਸੀ। ਉਸ ਨੇ ਬੁੱਧਵਾਰ ਸਵੇਰੇ 8 ਵਜੇ ਦੇ ਕਰੀਬ ਆਪਣੇ ਘਰ ਨੂੰ ਤਾਲਾ ਲਗਾ ਦਿੱਤਾ ਅਤੇ ਡਿਊਟੀ ਤੇ ਚਲਾ ਗਿਆ। ਜਦੋਂ ਉਹ ਦੁਪਹਿਰ 3:30 ਵਜੇ ਦੇ ਕਰੀਬ ਵਾਪਸ ਆਇਆ ਤਾਂ ਮੁੱਖ ਦਰਵਾਜ਼ਾ ਖੁੱਲ੍ਹਾ ਦੇਖ ਕੇ ਹੈਰਾਨ ਰਹਿ ਗਿਆ। ਸਤਵੀਰ ਸਿੰਘ ਦੇ ਅਨੁਸਾਰ, ਅਣਪਛਾਤੇ ਚੋਰ ਘਰ ਵਿਚ ਦਾਖ਼ਲ ਹੋਏ ਅਤੇ ਪੂਰੇ ਘਰ ਦੀ ਤਲਾਸ਼ੀ ਲਈ। ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ। ਚੋਰਾਂ ਨੇ ਅਲਮਾਰੀਆਂ ਅਤੇ ਹੋਰ ਥਾਵਾਂ ਦੀ ਵੀ ਤਲਾਸ਼ੀ ਲਈ ਸੀ। ਹਾਲਾਂਕਿ, ਚੋਰੀ ਹੋਏ ਸਾਮਾਨ ਅਤੇ ਨਕਦੀ ਦੀ ਕੁੱਲ ਰਕਮ ਅਜੇ ਸਪੱਸ਼ਟ ਨਹੀਂ ਹੈ। ਪੀੜਤ ਨੇ ਕਿਹਾ ਕਿ ਉਹ ਜਲਦੀ ਹੀ ਚੋਰੀ ਹੋਏ ਸਾਮਾਨ ਦੀ ਸੂਚੀ ਤਿਆਰ ਕਰੇਗਾ ਅਤੇ ਇਸ ਨੂੰ ਪੁਲਿਸ ਨੂੰ ਸੌਪੇਗਾ। ਘਟਨਾ ਦੀ ਸੂਚਨਾ ਤੁਰੰਤ ਸਥਾਨਕ ਜ਼ੀਰਕਪੁਰ ਪੁਲਿਸ ਸਟੇਸ਼ਨ ਨੂੰ ਦਿੱਤੀ ਗਈ। ਪੁਲਿਸ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ। ਅਣਪਛਾਤੇ ਸ਼ੱਕੀਆਂ ਦੀ ਪਛਾਣ ਕਰਨ ਲਈ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।