ਰੇਲਵੇ ਲਾਈਨ ਤੋਂ ਅਣਪਛਾਤੀ ਲਾਸ਼ ਬਰਾਮਦ
ਰੇਲਵੇ ਲਾਈਨ ਤੋਂ ਅਣਪਛਾਤੀ ਲਾਸ਼ ਬਰਾਮਦ
Publish Date: Sun, 04 Jan 2026 05:26 PM (IST)
Updated Date: Sun, 04 Jan 2026 05:29 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਅੰਬਾਲਾ-ਕਾਲਕਾ ਰੇਲਵੇ ਲਾਈਨ ਤੇ ਪਿੰਡ ਸਰਸੀਣੀ ਨੇੜੇ ਇਕ ਢਾਬੇ ਦੇ ਪਿਛਲੇ ਪਾਸੇ ਰੇਲਵੇ ਪੁਲਿਸ ਨੂੰ ਇਕ ਅਣਪਛਾਤੀ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਹਾਲੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ ਅਤੇ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਚ 72 ਘੰਟਿਆਂ ਲਈ ਰਖਵਾ ਦਿੱਤਾ ਹੈ। ਰੇਲਵੇ ਪੁਲਿਸ ਚੌਕੀ ਲਾਲੜੂ ਦੇ ਇੰਚਾਰਜ ਮਨੋਹਰ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਪਿੰਡ ਸਰਸੀਣੀ ਨੇੜੇ ਇਕ ਢਾਬੇ ਦੇ ਪਿਛਲੇ ਪਾਸੇ ਰੇਲਵੇ ਲਾਈਨ ’ਤੇ ਅਣਪਛਾਤੀ ਲਾਸ਼ ਪਈ ਹੈ, ਜਦੋਂ ਉਨ੍ਹਾਂ ਜਾ ਕੇ ਵੇਖਿਆ ਤਾਂ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਦਰੜੀ ਪਈ ਸੀ, ਜਿਸ ਕੋਲੋਂ ਕੋਈ ਸ਼ਨਾਖ਼ਤੀ ਕਾਰਡ ਜਾਂ ਕਾਗ਼ਜ਼ਾਤ ਪ੍ਰਾਪਤ ਨਹੀਂ ਹੋਇਆ। ਪੁਲਿਸ ਅਨੁਸਾਰ ਮ੍ਰਿਤਕ ਬਜ਼ੁਰਗ ਵਿਅਕਤੀ ਦੀ ਉਮਰ ਕਰੀਬ 60 ਤੋਂ 65 ਸਾਲ ਦੇ ਵਿਚਕਾਰ ਹੈ, ਜੋ ਵੇਖਣ ’ਚ ਸਿੱਖ ਅਤੇ ਲੋਕਲ ਵਿਅਕਤੀ ਜਾਪਦਾ ਹੈ। ਮ੍ਰਿਤਕ ਨੇ ਸਫ਼ੇਦ ਰੰਗ ਦਾ ਕਮੀਜ਼ ਪਜਾਮਾ ਪਹਿਨਿਆ ਹੋਇਆ, ਨੀਲੇ ਰੰਗ ਦੀ ਜਰਸੀ ’ਚ ਚਿੱਟੀਆਂ ਲਾਈਨਾਂ ਅਤੇ ਕੱਪੜੇ ਦੀ ਨੀਲੇ ਰੰਗ ਦੀ ਜੁੱਤੀ ਪਹਿਨੀ ਹੋਈ ਹੈ।