ਜੱਜ ਨੂੰ ਬਲੈਕਮੇਲ ਕਰਕੇ 2 ਕਰੋੜ ਦੀ ਮੰਗ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ
ਚੰਡੀਗੜ੍ਹ ਵਿੱਚ ਸਾਈਬਰ ਥਾਣਾ ਪੁਲਿਸ ਨੇ ਇੱਕ ਜੱਜ ਨੂੰ ਬਲੈਕਮੇਲ ਕਰਕੇ 2 ਕਰੋੜ ਰੁਪਏ ਦੀ ਮੰਗ ਕਰਨ ਦੇ ਦੋਸ਼ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਮੁਲਜ਼ਮਾਂ ਦੀ ਪਹਿਚਾਣ ਰੋਹਤਕ ਨਿਵਾਸੀ ਵਕੀਲ ਮੋਹਿਤ ਵਰਮਾ ਅਤੇ ਉਸਦੇ ਸਾਥੀ ਯਾਸ਼ਿਮ ਵਜੋਂ ਹੋਈ ਹੈ। ਪੁਲਿਸ ਮੁਤਾਬਕ ਦੋਸ਼ੀਆਂ ਖ਼ਿਲਾਫ਼ ਐਫਆਈਆਰ ਨੰਬਰ 38 ਦਰਜ ਕੀਤੀ ਗਈ ਹੈ।
Publish Date: Sun, 12 Apr 2026 12:20 AM (IST)
Updated Date: Sun, 12 Apr 2026 12:22 AM (IST)
ਚੰਡੀਗੜ੍ਹ : ਚੰਡੀਗੜ੍ਹ ਵਿੱਚ ਸਾਈਬਰ ਥਾਣਾ ਪੁਲਿਸ ਨੇ ਇੱਕ ਜੱਜ ਨੂੰ ਬਲੈਕਮੇਲ ਕਰਕੇ 2 ਕਰੋੜ ਰੁਪਏ ਦੀ ਮੰਗ ਕਰਨ ਦੇ ਦੋਸ਼ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਮੁਲਜ਼ਮਾਂ ਦੀ ਪਹਿਚਾਣ ਰੋਹਤਕ ਨਿਵਾਸੀ ਵਕੀਲ ਮੋਹਿਤ ਵਰਮਾ ਅਤੇ ਉਸਦੇ ਸਾਥੀ ਯਾਸ਼ਿਮ ਵਜੋਂ ਹੋਈ ਹੈ। ਪੁਲਿਸ ਮੁਤਾਬਕ ਦੋਸ਼ੀਆਂ ਖ਼ਿਲਾਫ਼ ਐਫਆਈਆਰ ਨੰਬਰ 38 ਦਰਜ ਕੀਤੀ ਗਈ ਹੈ।
ਦੋਸ਼ ਹੈ ਕਿ ਉਨ੍ਹਾਂ ਨੇ ਇੱਕ ਜੱਜ ਦੇ ਖ਼ਿਲਾਫ਼ ਅਪਤੀਜਨਕ ਵੀਡੀਓ ਦੇ ਆਧਾਰ ‘ਤੇ ਬਲੈਕਮੇਲਿੰਗ ਕਰਦੇ ਹੋਏ 2 ਕਰੋੜ ਰੁਪਏ ਦੀ ਮੰਗ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀਆਂ ਕੋਲ ਕਥਿਤ ਤੌਰ ‘ਤੇ ਅਪਤੀਜਨਕ ਵੀਡੀਓ ਮੌਜੂਦ ਸੀ, ਜਿਸ ਰਾਹੀਂ ਉਹ ਜੱਜ ‘ਤੇ ਦਬਾਅ ਬਣਾਕੇ ਵੱਡੀ ਰਕਮ ਵਸੂਲਣ ਦੀ ਕੋਸ਼ਿਸ਼ ਕਰ ਰਹੇ ਸਨ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਚੰਡੀਗੜ੍ਹ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਫਿਲਹਾਲ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਬਲੈਕਮੇਲਿੰਗ ਰੈਕਟ ਵਿੱਚ ਹੋਰ ਕੌਣ-ਕੌਣ ਸ਼ਾਮਲ ਹੋ ਸਕਦਾ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਡਿਜ਼ਿਟਲ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾ ਸਕੇ।