ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ
ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ
Publish Date: Mon, 23 Mar 2026 06:57 PM (IST)
Updated Date: Mon, 23 Mar 2026 07:01 PM (IST)
ਮਹਿਰਾ, ਪੰਜਾਬੀ ਜਾਗਰਣ ਖਰੜ : ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਪ੍ਰਾਪਰਟੀ ਐਸੋਸੀਏਸ਼ਨ ਖਰੜ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਅਮਰੀਕ ਸਿੰਘ ਹੈਪੀ ਸੀਨੀਅਰ ਰਾਜਨੀਤਿਕ ਲੀਡਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਕਥਨ ਹੈ ‘ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ’ਤੇ ਤੇਜ਼ ਹੁੰਦੀ ਹੈ, ਭਾਵ ਅਸਲ ਬਦਲਾਅ ਹਥਿਆਰਾਂ ਨਾਲ ਨਹੀਂ, ਸਗੋਂ ਵਿਚਾਰਧਾਰਾ ਅਤੇ ਸੋਚ ਦੀ ਕ੍ਰਾਂਤੀ ਨਾਲ ਆਉਂਦਾ ਹੈ। ਭਗਤ ਸਿੰਘ, ਉਨ੍ਹਾਂ ਦੀ ਜ਼ਿੰਦਗੀ ਦੇ ਉਹ ਨਾਇਕ ਹਨ, ਜਿਨ੍ਹਾਂ ਬਾਰੇ ਜਦੋਂ ਪਹਿਲੀ ਵਾਰ ਪੜ੍ਹਿਆ ਤਾਂ ਪਤਾ ਲੱਗਾ ਕਿ ਦੇਸ਼ ਦੀ ਨੌਜਵਾਨੀ ਜਦੋਂ ਸਹੀ ਰਾਹਾਂ ’ਤੇ ਹੁੰਦੀ ਹੈ ਤਾਂ ਇਨਕਲਾਬ ਦੀ ਤਲਵਾਰ ਤਿੱਖੀ ਹੀ ਨਹੀਂ ਹੁੰਦੀ, ਮਿਸਾਲਾਂ ਪੈਦਾ ਕਰਦੀ ਹੈ। ਦੇਸ਼ ਨੂੰ ਧਾੜਵੀਆਂ ਤੋਂ ਆਜ਼ਾਦ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਲੋੜ ਅੱਜ ਦੇ ਸਮੇਂ ਵਿਚ ਭਗਤ ਸਿੰਘ ਦੇ ਪਾਏ ਪੂਰਨਿਆਂ ’ਤੇ ਚੱਲਣ ਦੀ ਹੈ। ਇਸ ਮੌਕੇ ਹਾਜ਼ਰ ਕੁਲਜੀਤ ਸਿੰਘ, ਹਰਪ੍ਰੀਤ ਸਿੰਘ ਬਤਰਾ, ਲਖਵੀਰ ਸਿੰਘ ਭੱਟੀ, ਜਗਜੀਤ ਸਿੰਘ ਜੱਗੀ, ਜਸਮੇਰ ਸਿੰਘ ਬਾਠ, ਲਖਵਿੰਦਰ ਸਿੰਘ ਲੱਖਾ, ਕੁਲਦੀਪ ਸਿੰਘ ਭੁੱਲਰ, ਹਰਮਨ ਸਿੰਘ, ਪੰਕਜ, ਸਨੀ ਬਰਾੜ, ਮਨੀਸ਼ ਅਗਰਵਾਲ, ਰਜਿੰਦਰ ਸਿੰਘ ਲਾਡੀ, ਵਿੱਕੀ ਜੰਡਪੁਰ, ਮੋਹਿਤ ਅਤੇ ਹੋਰ ਵੀ ਬਹੁਤ ਸਾਰੇ ਨੌਜਵਾਨਾਂ ਨੇ ਸ਼ਰਧਾਂਜਲੀ ਭੇਟ ਕੀਤੇ।