15 ਤੋਂ 30 ਮਈ ਤੱਕ ਹੋਣਗੀਆਂ ਮੁਲਾਜ਼ਮਾਂ ਦੀਆਂ ਬਦਲੀਆਂ
15 ਤੋਂ 30 ਮਈ ਤੱਕ ਹੋਣਗੀਆਂ ਮੁਲਾਜ਼ਮਾਂ ਦੀਆਂ ਬਦਲੀਆਂ
Publish Date: Fri, 10 Apr 2026 07:31 PM (IST)
Updated Date: Sat, 11 Apr 2026 04:12 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸੂਬਾ ਸਰਕਾਰ ਨੇ ਮੁਲਾਜ਼ਮਾਂ, ਅਫਸਰਾਂ ਦੀਆਂ ਆਮ ਬਦਲੀਆਂ ਬਾਰੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਪ੍ਰਸੋਨਲ ਵਿਭਾਗ (ਪ੍ਰਸੋਨਲ ਪਾਲਸੀ-2 ਸ਼ਾਖਾ) ਨੇ ਸਾਰੇ ਵਿਭਾਗਾਂ ਦੇ ਮੁਖੀਆ, ਡਵੀਜਨਾਂ ਦੇ ਕਮਿਸ਼ਨਰਜ਼, ਡਿਪਟੀ ਕਮਿਸ਼ਨਰਾਂ, ਸਬ ਡਵੀਜਨ ਮਜਿਸਟ੍ਰੇਟ, ਕਾਰਪੋਰੇਸ਼ਨਾਂ ਤੇ ਬੋਰਡਾਂ ਦੇ ਚੇਅਰਮੈਨ ਤੇ ਡਾਇਰੈਕਟਰਾਂ ਨੂੰ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਹੈ ਕਿ ਸੂਬੇ ਦੇ ਅਧਿਕਾਰੀਆਂ, ਕਰਮਚਾਰੀਆਂ ਦੀਆਂ ਆਮ ਬਦਲੀਆਂ ਤੇ ਤੈਨਾਤੀਆਂ 15 ਅਪ੍ਰੈਲ ਤੋ 30 ਮਈ ਤੱਕ ਕੀਤੀਆਂ ਜਾ ਸਕਣਗੀਆਂ। ਜਾਰੀ ਪੱਤਰ ਅਨੁਸਾਰ 30 ਮਈ ਤੋਂ ਬਾਅਦ ਆਮ ਬਦਲੀਆਂ ’ਤੇ ਸੰਪੂਰਨ ਰੋਕ ਰਹੇਗੀ ਅਤੇ ਇਸ ਉਪਰੰਤ ਬਦਲੀਆਂ, ਤਾਇਨਾਤੀਆਂ ਪ੍ਰਸੋਨਲ ਵਿਭਾਗ ਦੇ ਟਰਾਂਸਫਰ ਪਾਲਿਸੀ ਮਿਤੀ 23 ਅਪ੍ਰੈਲ 2018 ਦੇ ਪੱਤਰ ’ਚ ਕੀਤੇ ਗਏ ਉਪਬੰਧ ਅਨੁਸਾਰ ਹੀ ਕੀਤੀ ਜਾ ਸਕੇਗੀ।