ਅਗਨੀ ਵੀਰ ਦੀ ਭਰਤੀ ਲਈ ਸਿਖਲਾਈ ਸ਼ੁਰੂ
ਅਗਨੀ ਵੀਰ ਦੀ ਭਰਤੀ ਲਈ ਸਿਖਲਾਈ ਸ਼ੁਰੂ
Publish Date: Mon, 16 Feb 2026 06:13 PM (IST)
Updated Date: Mon, 16 Feb 2026 06:15 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਸੀ-ਪਾਈਟ ਕੈਂਪ ਨਾਭਾ ਦੇ ਟ੍ਰੇਨਿੰਗ ਅਫ਼ਸਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਅਗਨੀ ਵੀਰ ਫ਼ੌਜ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਆਨਲਾਈਨ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਲਿਖਤੀ ਪੇਪਰ ਦੀ ਤਿਆਰੀ ਲਈ ਸੀ-ਪਾਈਟ ਕੈਂਪ ਲਾਲੜੂ ਵਿਖੇ ਦਾਖ਼ਲਾ ਲੈ ਸਕਦੇ ਹਨ। ਕੈਂਪ ਵਿਚ ਸਿਖਲਾਈ ਰਹਿਣਾ-ਖਾਣਾ ਸਭ ਸਰਕਾਰ ਵੱਲੋਂ ਮੁਫ਼ਤ ਹੈ। ਕੈਂਪ ਅੱਜ ਤੋਂ ਹੀ ਸ਼ੁਰੂ ਹੈ। ਇਸ ਵਿਚ ਸੀਮਤ ਸੀਟਾਂ ਹੀ ਹਨ, ਜਿਹੜੇ ਕਾਬਲ ਨੌਜਵਾਨ ਪਹਿਲਾਂ ਦਾਖ਼ਲਾ ਲੈ ਲੈਣਗੇ, ਉਨ੍ਹਾਂ ਨੂੰ ਹੀ ਸਿਖਲਾਈ ਦਿੱਤੀ ਜਾਵੇਗੀ। ਅਗਨੀ ਵੀਰ (ਫ਼ੌਜ) ਵਿਚ ਰਜਿਸਟ੍ਰੇਸ਼ਨ ਕਰਵਾਉਣ ਲਈ ਆਰਮੀ ਦੀ ਸਾਈਟ ਖੁੱਲ੍ਹ ਗਈ ਹੈ। ਇਸ ਦਾ ਲਿਖਤੀ ਪੇਪਰ ਅਪ੍ਰੈਲ ਮਹੀਨੇ ਵਿਚ ਹੋਵੇਗਾ। ਜਿਹੜੇ ਨੌਜਵਾਨ ਲਿਖਤੀ ਪੇਪਰ ਪਾਸ ਕਰ ਲੈਣਗੇ, ਉਨ੍ਹਾਂ ਦਾ ਦੁਬਾਰਾ ਸਰੀਰਕ ਪ੍ਰੀਖਿਆ ਲਈ ਕੈਂਪ ਲਾਇਆ ਜਾਵੇਗਾ। ਇਹ ਸਾਰੀ ਪ੍ਰਕਿਰਿਆ ਪੰਜਾਬ ਸਰਕਾਰ ਵੱਲੋਂ ਮੁਫ਼ਤ ਹੈ। ਚਾਹਵਾਨ ਨੌਜਵਾਨਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਕੈਂਪ ਵਿਚ ਦਾਖ਼ਲਾ ਲਵੋ। ਵਧੇਰੇ ਜਾਣਕਾਰੀ ਲਈ 93575-19738/98774-80077 ਇਨ੍ਹਾਂ ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ।