ਟ੍ਰੈਫਿਕ ਪੁਲਿਸ ਮੋਹਾਲੀ ਵੱਲੋਂ ਕੌਮੀ ਸੜਕ ਸੁਰੱਖਿਆ ਅਭਿਆਨ 2026 ਤਹਿਤ ਜਾਗਰੂਕਤਾ ਸੈਮੀਨਾਰ ਜਾਰੀ
ਟ੍ਰੈਫਿਕ ਪੁਲਿਸ ਮੋਹਾਲੀ ਵੱਲੋਂ ਕੌਮੀ ਸੜਕ ਸੁਰੱਖਿਆ ਅਭਿਆਨ 2026 ਤਹਿਤ ਜਾਗਰੂਕਤਾ ਸੈਮੀਨਾਰ ਜਾਰੀ
Publish Date: Sat, 24 Jan 2026 08:04 PM (IST)
Updated Date: Sun, 25 Jan 2026 04:19 AM (IST)

ਫ਼ੋਟੋ : ਮੋਹਾਲੀ ਦੇ ਇਕ ਚੌਕ ’ਚ ਸਕੂਲੀ ਬੱਸਾਂ ਦੇ ਪਿੱਛੇ ਚਿਤਾਵਨੀ ਸਟਿੱਕਰ , ਲਗਾਉਂਦੇ ਅਧਿਕਾਰੀ। * ਜ਼ੀਰੋ ਮੌਤ ਰਹਿਤ ਪ੍ਰਣਾਲੀ ਅਧੀਨ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਟ੍ਰੈਫਿਕ ਪੁਲਿਸ ਮੋਹਾਲੀ ਵੱਲੋਂ ਕੌਮੀ ਰਾਸ਼ਟਰੀ ਸੜਕ ਸੁਰੱਖਿਆ ਅਭਿਆਨ-2026 ‘ਜ਼ੀਰੋ ਮੌਤ ਰਹਿਤ ਪ੍ਰਣਾਲੀ’ ਯੋਜਨਾ ਤਹਿਤ ਪਹਿਲੀ ਜਨਵਰੀ ਤੋਂ 31 ਜਨਵਰੀ ਤੱਕ ਜ਼ਿਲ੍ਹਾ ਐੱਸਏਐੱਸ ਨਗਰ ’ਚ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੀ ਲੜੀ ਤਹਿਤ ਅੱਜ ਕਰਨੈਲ ਸਿੰਘ ਉਪ ਕਪਤਾਨ ਪੁਲਿਸ ਟ੍ਰੈਫਿਕ, ਜ਼ਿਲ੍ਹਾ ਐੱਸਏਐੱਸ ਨਗਰ ਵੱਲੋਂ ਮੋਹਾਲੀ ਸ਼ਹਿਰ ਦੇ ਵੱਖ-ਵੱਖ ਚੌਕਾਂ ’ਚ ਅਵੋਇਡ ਐਕਸੀਡੈਂਟ ਐੱਨਜੀਓ ਦੇ ਪ੍ਰਧਾਨ ਹਰਪ੍ਰੀਤ ਸਿੰਘ ਤੇ ਗੁਰਬਿੰਦਰ ਕੌਰ (ਦਫ਼ਤਰ ਬਾਲ ਸੁਰੱਖਿਆ ਅਧਿਕਾਰੀ, ਜ਼ਿਲ੍ਹਾ ਐੱਸਏਐੱਸ ਨਗਰ) ਦੇ ਸਹਿਯੋਗ ਨਾਲ ਆਉਣ-ਜਾਣ ਵਾਲੇ ਵਾਹਨ ਚਾਲਕਾਂ ਤੇ ਆਮ ਜਨਤਾ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਸਕੂਲੀ ਬੱਸਾਂ ਦੇ ਪਿੱਛੇ ਚਿਤਾਵਨੀ ਸਟਿੱਕਰ ਲਗਾਏ ਗਏ, ਜਿਨ੍ਹਾਂ ’ਤੇ ਲਿਖਿਆ ਸੀ ਕਿ ਬੱਚੇ ਚੜ੍ਹਾਉਣ ਜਾਂ ਉਤਾਰਣ ਦੌਰਾਨ ਸਕੂਲ ਬੱਸ ਨੂੰ ਓਵਰਟੇਕ ਕਰਨਾ ਸਖ਼ਤ ਮਨਾਂ ਹੈ। ਇਸ ਸਟਿੱਕਰ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਦੱਸਿਆ ਗਿਆ ਕਿ ਭਵਿੱਖ ’ਚ ਵੀ ਇਹ ਸਟਿੱਕਰ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਦੇ ਪਿੱਛੇ ਲਗਾਏ ਜਾਣਗੇ ਅਤੇ ਬੱਸ ਚਾਲਕਾਂ ਸਮੇਤ ਆਮ ਜਨਤਾ ਨੂੰ ਇਸ ਦੀ ਪਾਲਣਾ ਬਾਰੇ ਜਾਗਰੂਕ ਕੀਤਾ ਜਾਵੇਗਾ। ਮੌਕੇ ’ਤੇ ਮੌਜੂਦ ਗੁਰਬਿੰਦਰ ਕੌਰ ਵੱਲੋਂ ਵਾਹਨ ਚਾਲਕਾਂ ਅਤੇ ਆਮ ਜਨਤਾ ਨੂੰ ਪੋਕਸੋ ਕਾਨੂੰਨ ਦੀ ਮਹੱਤਤਾ ਅਤੇ ਇਸ ਸੰਬੰਧੀ ਪੂਰੀ ਜਾਣਕਾਰੀ ਵੀ ਦਿੱਤੀ ਗਈ। ਸੈਮੀਨਾਰ ਦੇ ਅੰਤ ’ਚ ਆਮ ਜਨਤਾ ਤੇ ਅਵੋਇਡ ਐਕਸੀਡੈਂਟ ਐੱਨਜੀਓ ਦੇ ਪ੍ਰਧਾਨ ਹਰਪ੍ਰੀਤ ਸਿੰਘ ਵੱਲੋਂ ਇਸ ਸਫਲ ਸੈਮੀਨਾਰ ਲਈ ਡੀਐੱਸਪੀ ਟ੍ਰੈਫਿਕ ਕਰਨੈਲ ਸਿੰਘ ਦੀ ਪ੍ਰਸ਼ੰਸਾ ਕੀਤੀ ਗਈ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।