ਆਪ ਆਗੂ ਦੇ ਨਵੇਂ ਨਕੌਰ ਕੈਂਟਰ ਦੇ ਟਾਇਰ ਚੋਰੀ
ਆਪ ਆਗੂ ਦੇ ਨਵੇਂ ਨਕੌਰ ਕੈਂਟਰ ਦੇ ਟਾਇਰ ਚੋਰੀ
Publish Date: Sat, 21 Mar 2026 06:43 PM (IST)
Updated Date: Sat, 21 Mar 2026 06:46 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਆਪ ਆਗੂ ਅਤੇ ਭਗਵਾਸੀ ਦੇ ਸਰਪੰਚ ਵਿਕਰਮ ਮਹਿਤਾ ਨੇ ਥਾਣਾ ਲਾਲੜੂ ਵਿਖੇ ਆਪਣੇ ਨਵੇਂ ਨਕੌਰ ਕੈਂਟਰ ਦੇ ਟਾਇਰ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਵਿਕਰਮ ਮਹਿਤਾ ਨੇ ਥਾਣਾ ਲਾਲੜੂ ਵਿਖੇ ਦਿੱਤੀ ਲਿਖਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਆਪਣਾ ਟਰਾਂਸਪੋਰਟ ਦਾ ਕੰਮ ਹੈ ਅਤੇ 20 ਮਾਰਚ ਨੂੰ ਹੀ ਉਸ ਨੇ ਇਕ ਨਵਾਂ ਕੈਂਟਰ ਖ਼ਰੀਦਿਆਂ ਸੀ। ਉਨ੍ਹਾਂ ਦੱਸਿਆ ਕਿ ਉਹ ਲੰਘੀ 20 ਮਾਰਚ ਦੀ ਰਾਤ ਨੂੰ ਸਤਨਾਮ ਯੂਨੀਅਨ ਲਾਲੜੂ ਦੇ ਸਾਹਮਣੇ ਬੀਪੀਸੀਐੱਲ ਫੀਲਿੰਗ ਸਟੇਸ਼ਨ ਨੇੜੇ ਛੱਜੂ ਦੇ ਵਾਸ਼ਿੰਗ ਸੈਂਟਰ ਤੇ ਆਪਣਾ ਨਵਾਂ ਕੈਂਟਰ ਖੜ੍ਹਾ ਕਰਕੇ ਘਰ ਚਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ 21 ਮਾਰਚ ਦੀ ਸਵੇਰ ਨੂੰ ਉਸ ਦੇ ਡਰਾਈਵਰ ਦਾ ਫੋਨ ਆਇਆ ਕਿ ਕੈਂਟਰ ਦੇ ਪਿਛਲੇ ਚਾਰੇ ਟਾਇਰ ਚੋਰੀ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਸ ਨੇ ਮੌਕੇ ਤੇ ਆ ਕੇ ਦੇਖਿਆ ਤਾਂ ਉਸ ਦੇ ਕੈਂਟਰ ਦੇ ਪਿਛਲੇ ਚਾਰੇ ਟਾਇਰ ਗਾਇਬ ਸਨ ਅਤੇ ਕੈਂਟਰ ਨੂੰ ਇੱਟਾਂ ’ਤੇ ਖੜ੍ਹਾ ਕੀਤਾ ਹੋਇਆ ਸੀ। ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਕੋਈ ਅਣਪਛਾਤਾ ਵਿਅਕਤੀ ਉਸ ਦੇ ਕੈਂਟਰ ਦੇ ਚਾਰੇ ਟਾਇਰ ਚੋਰੀ ਕਰਕੇ ਆਪਣੇ ਨਾਲ ਲੈ ਗਿਆ ਹੈ। ਵਿਕਰਮ ਮਹਿਤਾ ਨੇ ਪੁਲਿਸ ਨੂੰ ਟਾਇਰਾਂ ਦੀ ਭਾਲ ਕਰਨ ਅਤੇ ਚੋਰੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।