ਚੋਰੀ ਅਤੇ ਸਨੈਚਿੰਗ ਕਰਨ ਵਾਲੇ ਤਿੰਨ ਦੋਸ਼ੀ ਗ੍ਰਿਫ਼ਤਾਰ
ਚੋਰੀ ਅਤੇ ਸਨੈਚਿੰਗ ਕਰਨ ਵਾਲੇ ਤਿੰਨ ਦੋਸ਼ੀ ਗ੍ਰਿਫ਼ਤਾਰ, 05 ਮੋਬਾਈਲ ਫੋਨ, 05 ਐਕਟਿਵਾ ਅਤੇ 07 ਮੋਟਰਸਾਈਕਲ ਬਰਾਮਦ
Publish Date: Fri, 06 Mar 2026 05:42 PM (IST)
Updated Date: Fri, 06 Mar 2026 05:45 PM (IST)

ਪੰਜ ਮੋਬਾਈਲ , ਪੰਜ ਐਕਟਿਵਾ ਅਤੇ ਸੱਤ ਮੋਟਰਸਾਈਕਲ ਬਰਾਮਦ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਪੁਲਿਸ ਵੱਲੋਂ ਸ਼ਹਿਰ ’ਚ ਹੋ ਰਹੀਆਂ ਚੋਰੀ ਅਤੇ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਸਬੰਧੀ ਪ੍ਰਿਥਵੀ ਸਿੰਘ ਚਹਿਲ, ਕਪਤਾਨ ਪੁਲਿਸ ਸਿਟੀ-1 ਮੁਹਾਲੀ ਅਤੇ ਇੰਸਪੈਕਟਰ ਸੁਖਬੀਰ ਸਿੰਘ, ਮੁੱਖ ਅਫ਼ਸਰ ਥਾਣਾ ਫੇਜ਼-1 ਮੁਹਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਕੂੜੇ ਵਾਲਾ ਡੰਪ, ਕਲੱਬ-72 ਜਿਮ, ਇੰਡਸਟਰੀਅਲ ਏਰੀਆ ਫੇਜ਼-8 ਮੁਹਾਲੀ ਵਿਖੇ ਨਾਕਾਬੰਦੀ ਦੌਰਾਨ ਪੁਲਿਸ ਟੀਮ ਵੱਲੋਂ ਗੁਰਬਚਨ ਸਿੰਘ ਉਰਫ਼ ਬਚਨਾ ਵਾਸੀ ਸ਼ਿਵ ਕਾਲੋਨੀ ਬੜਮਾਜਰਾ, ਜ਼ਿਲ੍ਹਾ ਐੱਸਏਐੱਸ ਨਗਰ ਅਤੇ ਸਲਮਾਨ ਪੁੱਤਰ ਸੋਨੂੰ ਵਾਸੀ ਮਿਲਕ ਡੇਅਰੀ ਕੰਪਲੈਕਸ, ਗਵਾਲਾ ਕਾਲੋਨੀ, ਮਲੋਆ ਚੰਡੀਗੜ੍ਹ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੇ ਕਬਜ਼ੇ ਵਿਚੋਂ ਚੋਰੀ ਕੀਤਾ ਮੋਟਰਸਾਈਕਲ (ਮਾਰਕਾ ਹੌਂਡਾ, ਰੰਗ ਕਾਲਾ) ਅਤੇ ਇਕ ਮੋਬਾਈਲ ਫੋਨ ਮਾਰਕਾ ਓਪੋ (ਰੰਗ ਸਿਲਵਰ) ਬਰਾਮਦ ਕੀਤਾ ਗਿਆ। ਇਸ ਸਬੰਧੀ ਥਾਣਾ ਫੇਜ਼-1 ਮੁਹਾਲੀ ਵਿਚ ਮੁਕੱਦਮਾ ਦਰਜ ਕੀਤਾ ਗਿਆ। ਤਫਤੀਸ਼ ਦੌਰਾਨ ਹਰਮਨਦੀਪ ਸਿੰਘ ਉਰਫ਼ ਮਨਦੀਪ ਸਿੰਘ ਵਾਸੀ ਪਿੰਡ ਲਹੋਰੀਮਲ, ਤਹਿਸੀਲ ਅਟਾਰੀ, ਥਾਣਾ ਘਰਿੰਡਾ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ (ਹਾਲ ਵਾਸੀ ਪਿੰਡ ਸ਼ਾਹੀ ਮਾਜਰਾ, ਮੁਹਾਲੀ) ਨੂੰ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਵੱਲੋਂ ਦੋਸ਼ੀਆਂ ਪਾਸੋਂ ਵੱਖ-ਵੱਖ ਥਾਵਾਂ ਤੋਂ ਸਨੈਚ ਕੀਤੇ ਅਤੇ ਚੋਰੀ ਕੀਤੇ ਵਾਹਨਾਂ ਅਤੇ ਮੋਬਾਈਲ ਫੋਨਾਂ ਸਮੇਤ ਵੱਡੀ ਬਰਾਮਦਗੀ ਕੀਤੀ ਗਈ ਹੈ। ਬਰਾਮਦ ਵਾਹਨਾਂ ਵਿਚ ਐਕਟਿਵਾ (ਰੰਗ ਚਿੱਟਾ), ਮੋਟਰਸਾਈਕਲ (ਹੀਰੋ ਸਪਲੈਂਡਰ, ਰੰਗ ਕਾਲਾ), ਐਕਟਿਵਾ (ਰੰਗ ਗਰੇਅ), ਐਕਟਿਵਾ (ਰੰਗ ਚਿੱਟਾ), ਐਕਟਿਵਾ (ਰੰਗ ਨੀਲਾ) ਸਮੇਤ ਹੋਰ ਕਈ ਮੋਟਰਸਾਈਕਲ ਅਤੇ ਐਕਟਿਵਾ ਬਿਨ੍ਹਾਂ ਨੰਬਰ ਪਲੇਟ ਦੇ ਸ਼ਾਮਲ ਹਨ। ਇਸ ਬਰਾਮਦਗੀ ਤੋਂ ਬਾਅਦ ਮੁਕੱਦਮੇ ਵਿਚ ਧਾਰਾ 317(2) ਬੀਐੱਨਐੱਸ ਦਾ ਵਾਧਾ ਕੀਤਾ ਗਿਆ ਹੈ। ਡੀਐੱਸਪੀ ਚਹਿਲ ਨੇ ਦੱਸਿਆ ਕਿ ਦੋਸ਼ੀਆਂ ਗੁਰਬਚਨ ਸਿੰਘ ਉਰਫ਼ ਬਚਨਾ, ਸਲਮਾਨ ਅਤੇ ਹਰਮਨਦੀਪ ਸਿੰਘ ਪਾਸੋਂ ਕੁੱਲ 05 ਮੋਬਾਈਲ ਫੋਨ, 05 ਐਕਟਿਵਾ, 07 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਪੁਲਿਸ ਮਾਮਲੇ ਦੀ ਹੋਰ ਤਫਤੀਸ਼ ਕਰ ਰਹੀ ਹੈ।