ਚੋਰਾਂ ਦੇ ਹੌਸਲੇ ਬੁਲੰਦ, ਜਨਰੇਟਰ ਦੀ ਬੈਟਰੀ ਚੋਰੀ
ਅੰਬਾਲਾ-ਚੰਡੀਗੜ੍ਹ ਹਾਈਵੇ 'ਤੇ ਚੋਰਾਂ ਦੇ ਹੌਸਲੇ ਬੁਲੰਦ: ਸ਼ੋਅਰੂਮ ਦੇ ਬਾਹਰੋਂ ਜਨਰੇਟਰ ਦੀ ਬੈਟਰੀ ਚੋਰੀ
Publish Date: Mon, 05 Jan 2026 09:34 PM (IST)
Updated Date: Mon, 05 Jan 2026 09:35 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਸਥਿਤ ਇਕ ਸ਼ੋਅਰੂਮ ਦੇ ਬਾਹਰੋਂ ਅਣਪਛਾਤੇ ਚੋਰਾਂ ਵੱਲੋਂ ਜਨਰੇਟਰ ਦੀ ਬੈਟਰੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਅਤੇ ਸ਼ੋਅਰੂਮ ਮਾਲਕਾਂ ਵਿਚ ਸਹਿਮ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ ਦੇ ਕਿਨਾਰੇ ਸਥਿਤ ਇਕ ਸ਼ੋਅਰੂਮ ਦੇ ਬਾਹਰ ਬਿਜਲੀ ਬੈਕਅੱਪ ਲਈ ਜਨਰੇਟਰ ਰੱਖਿਆ ਹੋਇਆ ਸੀ। ਬੀਤੀ ਰਾਤ ਅਣਪਛਾਤੇ ਚੋਰਾਂ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਜਨਰੇਟਰ ਦਾ ਤਾਲਾ ਤੋੜਿਆ ਜਾਂ ਬਾਕਸ ਖੋਲ੍ਹ ਕੇ ਉਸ ਵਿਚੋਂ ਕੀਮਤੀ ਬੈਟਰੀ ਕੱਢ ਲਈ ਅਤੇ ਫ਼ਰਾਰ ਹੋ ਗਏ। ਸ਼ੋਅਰੂਮ ਦੇ ਮਾਲਕ ਨੇ ਦੱਸਿਆ ਕਿ ਹਾਈਵੇ ਵਰਗੇ ਰੁਝੇਵੇਂ ਵਾਲੇ ਇਲਾਕੇ ਵਿਚ ਅਜਿਹੀ ਘਟਨਾ ਹੋਣਾ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰਦਾ ਹੈ। ਅਸੀਂ ਮੰਗ ਕਰਦੇ ਹਾਂ ਕਿ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ।