ਮਾਘ ਮਹੀਨੇ ਦੀ ਕਥਾ ਸ੍ਰੀ ਸ਼ਾਰਦਾ ਮਾਤਾ ਮੰਦਰ ਵਿਖੇ ਸਮਾਪਤ
ਮਾਘ ਮਹੀਨੇ ਦੀ ਕਥਾ ਸ੍ਰੀ ਸ਼ਾਰਦਾ ਮਾਤਾ ਮੰਦਰ ਵਿਖੇ ਸਮਾਪਤ
Publish Date: Fri, 30 Jan 2026 05:29 PM (IST)
Updated Date: Fri, 30 Jan 2026 05:31 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਮਾਘ ਮਹੀਨੇ ਦੀ ਕਥਾ ਸ੍ਰੀ ਸ਼ਾਰਦਾ ਮਾਤਾ ਮੰਦਰ ਵਿਖੇ ਸਮਾਪਤ ਹੋਈ, ਜਿਸਦਾ ਸੰਚਾਲਨ ਸ੍ਰੀ ਸ਼ਾਰਦਾ ਮਾਤਾ ਪਰਿਵਾਰ 7249 ਮਹਿਲਾ ਸਮੂਹ ਵੱਲੋਂ ਬਹੁਤ ਧੂਮਧਾਮ ਨਾਲ ਕੀਤਾ ਗਿਆ। ਮੰਦਰ ਦੇ ਮੁਖੀ ਰਾਕੇਸ਼ ਅਚਿੰਤ ਨੇ ਕਿਹਾ ਕਿ ਸਪਨਾ ਮਹਿਤਾ, ਸੁਨੀਤਾ ਕੌਸ਼ਿਕ, ਸਪਨਾ ਗੋਇਲ ਅਤੇ ਮੰਦਰ ਦੇ ਸੰਕੀਰਤਨ ਸਮੂਹ ਨੇ ਖ਼ਾਸ ਕਰ ਕੇ ਬਹੁਤ ਸ਼ਰਧਾ ਨਾਲ ਭਗਵਾਨ ਦੀ ਉਸਤਤ ਗਾਇਨ ਕੀਤੀ। ਇਸ ਤੋਂ ਬਾਅਦ ਸ੍ਰੀ ਸ਼ਾਰਦਾ ਮਾਤਾ ਪਰਿਵਾਰ ਵੱਲੋਂ ਭੰਡਾਰਾ ਕੀਤਾ ਗਿਆ, ਜਿਸ ਵਿਚ ਸ਼ਹਿਰ ਦੇ ਕਈ ਪਤਵੰਤਿਆਂ ਅਤੇ ਸ਼ਰਧਾਲੂਆਂ ਨੇ ਹਿੱਸਾ ਲਿਆ। ਇਸ ਮੌਕੇ ਕਈ ਸਨਾਤਨ ਧਰਮ ਕੀਰਤਨ ਸਮੂਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੰਗਠਨ ਦੇ ਮੈਂਬਰ ਰਾਕੇਸ਼ ਮਹਿਤਾ, ਤੁਸ਼ਾਰ ਕੌਸ਼ਿਕ, ਅਮਰੀਸ਼ ਭੱਲਾ, ਰਜਨੀਸ਼ ਸ਼ਰਮਾ, ਸੁਮਿਤ ਵਰਮਾ, ਸੰਦੀਪ ਭਟਨਾਗਰ, ਦੀਪਕ ਮੰਗੋ, ਭੁਵਨ ਕੌਸ਼ਿਕ, ਕੁਨਾਲ ਕੌਸ਼ਿਕ, ਭੁਵਨੇਸ਼ ਚੌਹਾਨ, ਪ੍ਰਕਾਸ਼ ਕੁਮਾਰ ਅਤੇ ਜਤਿਨ ਧੀਮਾਨ ਮੌਜੂਦ ਸਨ।