ਛੇਵਾਂ ਮਹਾਨ ਗੁਰਮਤਿ ਸਮਾਗਮ ਕਰਵਾਇਆ
ਛੇਵਾਂ ਮਹਾਨ ਗੁਰਮਤਿ ਸਮਾਗਮ ਕਰਵਾਇਆ
Publish Date: Tue, 10 Feb 2026 07:44 PM (IST)
Updated Date: Wed, 11 Feb 2026 04:12 AM (IST)

ਫੋਟੋ ਕੈਪਸ਼ਨ : ਭਾਈ ਰਣਜੀਤ ਸਿੰਘ ਰਤਵਾੜਾ ਸਾਹਿਬ ਵਾਲੇ ਕੀਰਤਨ ਕਰਦੇ ਹੋਏ। 14ਪੀ ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ ਮੁੱਲਾਂਪੁਰ ਗਰੀਬਦਾਸ : ਸਾਲਾਨਾ ਛੇਵਾਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਭਾਈ ਰਣਜੀਤ ਸਿੰਘ ਰਤਵਾੜਾ ਸਾਹਿਬ ਵਾਲਿਆਂ ਨੇ ਦੱਸਿਆ ਸੰਤ ਈਸ਼ਰ ਸਿੰਘ ਸੰਤ ਕਿਸ਼ਨ ਸਿੰਘ ਚੈਰੀਟੇਬਲ ਟਰਸਟ ਅਤੇ ਸਮੂਹ ਸਾਧ ਸੰਗਤ ਵੱਲੋਂ ਪੰਜ ਪਿਆਰਿਆਂ ਦੇ ਮੁਖੀ ਭਾਈ ਦਇਆ ਸਿੰਘ ਦੀ ਸੰਪਰਦਾਇ ਰਾੜਾ ਸਾਹਿਬ ਰਤਵਾੜਾ ਸਾਹਿਬ ਅਤੇ ਜਥੇਦਾਰ ਪ੍ਰਕਾਸ਼ ਸਿੰਘ ਸੰਤ ਬਾਬਾ ਮਲਕੀਤ ਸਿੰਘ ਭੱਠੇ ਵਾਲਿਆਂ ਦੀ ਯਾਦ ਨੂੰ ਸਮਰਪਿਤ ਛੇਵਾਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਸੰਤ ਬਾਬਾ ਮਲਕੀਤ ਸਿੰਘ ਭੱਠੇ ਵਾਲਿਆਂ ਜੋਕਿ ਹਰ ਸਮੇਂ ਸੇਵਾ ਸਿਮਰਨ ਵਿਚ ਜੁਟੇ ਰਹਿੰਦੇ ਸੀ, ਉਨ੍ਹਾਂ ਦੇ ਮਹਾਨ ਕਰਨੀ ਵਾਲੇ ਜੀਵਨ ’ਤੇ ਸੰਤ ਮਹਾਂਪੁਰਖਾਂ ਵੱਲੋਂ ਯਾਦ ਕਰਦਿਆਂ ਉਨ੍ਹਾਂ ਦੇ ਜੀਵਨ ’ਤੇ ਚਾਨਣਾ ਪਾਇਆ ਗਿਆ। ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਸਮਾਗਮ ਵਿਚ ਸੰਗਤ ਨੂੰ ਗੁਰਮਤਿ ਅਤੇ ਗੁਰ ਇਤਿਹਾਸ ਨਾਲ ਜੋੜਨ ਲਈ ਸੰਤ ਮਹਾਂਪੁਰਸ਼ ਸੰਤ ਬਾਬਾ ਹਰਪਾਲ ਸਿੰਘ ਰਤਵਾੜਾ ਸਾਹਿਬ ਵਾਲੇ, ਬਾਬਾ ਮਨਪ੍ਰੀਤ ਸਿੰਘ ਮੁੰਡੀ ਖਰੜ ਵਾਲੇ, ਬਾਬਾ ਸੁਰਿੰਦਰ ਸਿੰਘ ਧੰਨਾ ਭਗਤ ਵਾਲੇ, ਬਾਬਾ ਜਸਵਿੰਦਰ ਸਿੰਘ ਰਤਵਾੜਾ ਸਾਹਿਬ ਵਾਲੇ, ਬਾਬਾ ਫ਼ਕੀਰ ਸਿੰਘ ਖੰਨੇ ਵਾਲੇ, ਬਾਬਾ ਹਰਦੇਵ ਸਿੰਘ ਚਮਕੌਰ ਸਾਹਿਬ ਵਾਲੇ, ਬਾਬਾ ਧਰਮਪਾਲ ਸਿੰਘ ਧਮੋਟ ਵਾਲੇ, ਬਾਬਾ ਗੁਰਮੀਤ ਸਿੰਘ ਸੋਮਾ ਸਰ ਵਾਲੇ, ਸੰਤ ਬਾਬਾ ਮਹਿੰਦਰ ਸਿੰਘ ਲੰਬਿਆ ਵਾਲੇ, ਬਾਬਾ ਅੰਮ੍ਰਿਤ ਸਿੰਘ ਰੁੜਕੇ ਵਾਲੇ, ਬਾਬਾ ਮਨਜੀਤ ਸਿੰਘ ਛੰਨਾ ਵਾਲੇ, ਭਾਈ ਰਜਿੰਦਰ ਸਿੰਘ ਪੜੋਲ ਵਾਲਿਆਂ ਵੱਲੋਂ ਸਮਾਗਮ ਵਿਚ ਪਹੁੰਚ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੀ ਸੰਗਤ ਵੱਲੋਂ ਸਮਾਗਮ ਵਿਚ ਸੇਵਾ ਕੀਤੀ ਗਈ। ਭਾਈ ਰਣਜੀਤ ਸਿੰਘ ਰਤਵਾੜਾ ਸਾਹਿਬ ਵਾਲਿਆਂ ਨੇ ਦੱਸਿਆ ਕਿ ਹਰ ਸਾਲ ਅਕੈਡਮੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ, ਵਿਸਾਖੀ ਦਾ ਦਿਹਾੜਾ, ਸੰਤ ਬਾਬਾ ਮਲਕੀਤ ਸਿੰਘ ਭੱਠੇ ਵਾਲਿਆਂ ਦੀ ਯਾਦ ਵਿਚ ਸਾਲਾਨਾ ਸਮਾਗਮ ਅਤੇ ਮਹਾਨ ਨਗਰ ਕੀਰਤਨ ਸੰਗਤ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਹਨ। ਇਸ ਦੇ ਨਾਲ ਹੀ ਬੱਚਿਆਂ ਨੂੰ ਦਸਤਾਰ ਸਿਖਲਾਈ ਮੁਕਾਬਲੇ, ਸੰਗੀਤ ਮੁਕਾਬਲੇ ਅਤੇ ਗੁਰਬਾਣੀ ਕੰਠ ਮੁਕਾਬਲੇ ਅਕੈਡਮੀ ਵਿਚ ਕਰਵਾਏ ਜਾਂਦੇ ਹਨ।