ਸਕੂਲ ਦੇ ਗਰਾਊਂਡ ਦਾ ਲੈਵਲ ਬਰਾਬਰ ਕਰਵਾਇਆ
ਸਕੂਲ ਦੇ ਗਰਾਊਂਡ ਦਾ ਲੈਵਲ ਬਰਾਬਰ ਕਰਵਾਇਆ, ਕਾਫ਼ੀ ਸਮੇਂ ਤੋਂ ਆ ਰਹੀ ਸੀ ਬੱਚਿਆਂ ਨੂੰ ਖੇਡਣ ਵਿਚ ਦਿੱਕਤ
Publish Date: Wed, 25 Mar 2026 05:36 PM (IST)
Updated Date: Wed, 25 Mar 2026 05:40 PM (IST)

ਕਾਫ਼ੀ ਸਮੇਂ ਤੋਂ ਆ ਰਹੀ ਸੀ ਬੱਚਿਆਂ ਨੂੰ ਖੇਡਣ ਵਿਚ ਦਿੱਕਤ ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਨੇੜਲੇ ਮੁੰਨਾ ਲਾਲਪੁਰੀ ਸਕੂਲ ਦੇ ਗਰਾਊਂਡ ਦਾ ਲੈਵਲ ਬਰਾਬਰ ਨਾ ਹੋਣ ਕਰਕੇ ਕਾਫ਼ੀ ਸਮੇਂ ਤੋਂ ਬੱਚਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਗੱਲਬਾਤ ਕਰਦਿਆਂ ਰਿੰਕੂ ਸੈਣੀ ਨੇ ਦੱਸਿਆ ਕਿ ਮੁੰਨਾ ਲਾਲਪੁਰੀ ਸਕੂਲ ਦੇ ਬੱਚੇ ਅਤੇ ਪਿੰਡ ਦੇ ਨੌਜਵਾਨ ਜੋ ਉਕਤ ਗਰਾਊਂਡ ਵਿਚ ਸਵੇਰੇ ਸ਼ਾਮ ਖੇਡਣ ਲਈ ਆਉਂਦੇ ਹਨ, ਉਨ੍ਹਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਈ ਵਾਰੀ ਬੱਚਿਆਂ ਨੂੰ ਖੇਡਦੇ-ਖੇਡਦੇ ਸੱਟ ਵੀ ਲੱਗ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਸਕੂਲ ਦੇ ਬੱਚਿਆਂ ਵੱਲੋਂ ਗਰਾਊਂਡ ਦੀ ਹਾਲਤ ਸੁਧਾਰਨ ਅਪੀਲ ਕੀਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੱਧਰ ’ਤੇ ਦੋ ਦਿਨ ਲਗਾਤਾਰ ਟਰੈਕਟਰ ਦੀ ਮਦਦ ਨਾਲ ਸਕੂਲ ਦੇ ਗਰਾਊਂਡ ਦਾ ਲੈਵਲ ਬਰਾਬਰ ਕੀਤਾ। ਉਨ੍ਹਾਂ ਦੱਸਿਆ ਕਿ ਗਰਾਊਂਡ ਦਾ ਲੈਵਲ ਬਰਾਬਰ ਹੋਣ ਤੋਂ ਬਾਅਦ ਬੱਚਿਆਂ ਨੂੰ ਖੇਡਣ ਵਿਚ ਕੋਈ ਸਮੱਸਿਆ ਨਹੀਂ ਆਵੇਗੀ ਅਤੇ ਉਹ ਆਪਣੀ ਖੇਡ ਨੂੰ ਨਿਰੰਤਰ ਜਾਰੀ ਰੱਖ ਸਕਣਗੇ। ਇਸ ਨਾਲ ਬੱਚਿਆਂ ਦਾ ਮਨੋਬਲ ਵੀ ਵਧੇਗਾ, ਜਿਸ ਨਾਲ ਬੱਚੇ ਆਪੋ ਆਪਣੀ ਖੇਡ ਵਿਚ ਮਿਹਨਤ ਕਰਕੇ ਮਾਪਿਆਂ, ਇਲਾਕੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਰਵੀ ਪਹਿਲਵਾਨ ਵੱਲੋਂ ਸਕੂਲ ਦੇ ਗਰਾਊਂਡ ਵਿਚ ਮਿੱਟੀ ਸੁੱਟਵਾਈ ਗਈ ਸੀ ਪਰ ਕਿਸੇ ਕਾਰਨ ਕਰਕੇ ਕੰਮ ਅਧਵਿਚਕਾਰ ਹੀ ਰਹਿ ਗਿਆ ਸੀ ਅਤੇ ਹੁਣ ਗਰਾਊਂਡ ਦਾ ਲੈਵਲ ਬਰਾਬਰ ਕਰਕੇ ਬੱਚਿਆਂ ਦੇ ਖੇਡਣ ਯੋਗ ਬਣਾਇਆ ਗਿਆ ਹੈ, ਜਿਸ ਨਾਲ ਬੱਚੇ ਵਧੀਆ ਤਰੀਕੇ ਨਾਲ ਸਰੀਰਕ ਕਸਰਤ ਕਰ ਸਕਦੇ ਹਨ ਅਤੇ ਖੇਡਾਂ ਖੇਡ ਸਕਦੇ ਹਨ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸਤੀਸ਼ ਸੇਠੀ, ਗੌਰਵ ਸ਼ਰਮਾ ਪੰਚ, ਬਿੱਲੂ, ਸਾਹਿਲ ਆਦਿ ਮੌਜੂਦ ਸਨ।