27 ਨੂੰ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ
ਮੋਰਚੇ ਵੱਲੋਂ 27 ਨੂੰ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ
Publish Date: Mon, 16 Mar 2026 05:54 PM (IST)
Updated Date: Mon, 16 Mar 2026 05:58 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਸਏਐੱਸ ਨਗਰ : ਸੰਯੁਕਤ ਕਿਸਾਨ ਮੋਰਚਾ, ਟਰੇਡ ਯੂਨੀਅਨ ਅਤੇ ਮਜ਼ਦੂਰ ਮੋਰਚੇ ਦੀ ਪ੍ਰਧਾਨਗੀ ਹੇਠ ਹੋਈ ਬੈਠਕ ’ਚ ਫ਼ੈਸਲਾ ਕੀਤਾ ਗਿਆ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੇ ਦਿਹਾੜੇ ਨੂੰ ਸਾਮਰਾਜ ਵਿਰੋਧੀ ਦਿਵਸ 23 ਮਾਰਚ ਤੋਂ 29 ਮਾਰਚ ਤਕ ਮਨਾਉਣ ਦਾ ਫ਼ੈਸਲਾ ਕੀਤਾ ਗਿਆ, ਜਿਸਦੀ ਲੜੀ ਵਜੋਂ ਮੁਹਾਲੀ ਜ਼ਿਲ੍ਹੇ ਦੀਆਂ ਐੱਸਕੇਐੱਮ ਨਾਲ ਸਬੰਧਿਤ ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਨੇ ਬੈਠਕ ਕਰ ਕੇ ਇਹ ਸ਼ਹੀਦੀ ਦਿਹਾੜਾ 27 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਬੁੱਤ ਨੇੜੇ ਸ਼ਹੀਦ ਭਗਤ ਸਿੰਘ ਏਅਰਪੋਰਟ ਮੁਹਾਲੀ ਵਿਖੇ ਮਨਾਉਣ ਦਾ ਫ਼ੈਸਲਾ ਲਿਆ ਗਿਆ। ਇਸ ਬੈਠਕ ਵਿਚ ਐੱਸਕੇਐੱਮ ਵੱਲੋਂ ਕਿਰਪਾਲ ਸਿੰਘ ਸਿਆਊ, ਪਰਦੀਪ ਮੁਸਾਹਿਬ, ਪਰਮਦੀਪ ਸਿੰਘ ਬੈਦਵਾਣ ਬੀਕੇਯੂ ਲੱਖੋਵਾਲ, ਜਸਪਾਲ ਸਿੰਘ ਨਿਆਮੀਆਂ ਲੱਖੋਵਾਲ, ਜਗਜੀਤ ਸਿੰਘ ਬੇਕੇਯੂ ਡਕੌਂਦਾ, ਅੰਗਰੇਜ਼ ਸਿੰਘ ਭਦੋੜ, ਅਵਤਾਰ ਸਿੰਘ ਟਿਵਾਣਾ ਬੀਕੇਯੂ ਕ੍ਰਾਂਤੀਕਾਰੀ, ਫੈਡਰੇਸ਼ਨ ਏਟਕ ਵੱਲੋਂ ਐੱਸਪੀ ਲਹੋਰੀਆ, ਮੋਹਨ ਸਿੰਘ ਗਿੱਲ, ਹਰਪ੍ਰੀਤ ਸਿੰਘ, ਟੀਐੱਸਯੂ ਭੰਗਲ ਵੱਲੋਂ ਲੱਖਾ ਸਿੰਘ, ਗੁਰਬਖਸ਼ ਸਿੰਘ, ਗੁਰਮੀਤ ਸਿੰਘ, ਪੈਨਸ਼ਨ ਯੂਨੀਅਨ ਵੱਲੋਂ ਬਲਵਿੰਦਰ ਕੁਮਾਰ, ਬ੍ਰਿਜ ਮੋਹਨ ਸ਼ਰਮਾ, ਰਜਿੰਦਰ ਸਿੰਘ ਸੋਹਲ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ਵੱਲੋਂ ਹਰਵਿੰਦਰ ਸਿੰਘ ਗਿੱਲ, ਗੁਰਮੇਲ ਸਿੰਘ ਸਿੱਧੂ, ਪੈਨਸ਼ਨਰ ਐਸੋਸੀਏਸ਼ਨ ਵੱਲੋਂ ਪਰਮਜੀਤ ਸਿੰਘ, ਸਤਵੰਤ ਸਿੰਘ ਸੀਐੱਚਬੀ ਠੇਕਾ ਮੁਲਾਜ਼ਮ ਜਥੇਬੰਦੀ ਵੱਲੋਂ ਜ਼ੋਰਾਵਰ ਸਿੰਘ, ਨਜ਼ੀਰ ਅਹਿਮਦ ਅਤੇ ਏਕਮ ਸਿੱਧੂ ਨੇ ਹਿੱਸਾ ਲਿਆ।