ਗੈਸ ਏਜੰਸੀਆਂ ਆਮ ਜਨਤਾ ਨੂੰ ਕਰ ਰਹੀਆਂ ਖੱਜਲ-ਖੁਆਰ : ਬੰਟੀ
ਗੈਸ ਏਜੰਸੀਆਂ ਵੱਲੋਂ ਆਮ ਜਨਤਾ ਹੋ ਰਹੀ ਖੱਜਲ ਖੁਆਰ
Publish Date: Tue, 31 Mar 2026 06:19 PM (IST)
Updated Date: Wed, 01 Apr 2026 04:08 AM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਆਮ ਆਦਮੀ ਪਾਰਟੀ ਖਰੜ ਦੇ ਸਾਬਕਾ ਹਲਕਾ ਪ੍ਰਧਾਨ ਹਰਜੀਤ ਸਿੰਘ ਵੰਡੀ ਨੇ ਸੂਬਾ ਸਰਕਾਰ ਅਤੇ ਖਰੜ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਐੱਲਪੀਜੀ ਗੈਸ ਏਜੰਸੀਆਂ ਵੱਲੋਂ ਆਮ ਜਨਤਾ ਦੀ ਖੱਜਲ ਖੁਆਰੀ ਨੂੰ ਘੱਟ ਕੀਤਾ ਜਾਵੇ ਤਾਂ ਜੋ ਇਸ ਮੁਸ਼ਕਲ ਦੀ ਘੜੀ ਵਿਚ ਆਮ ਜਨਤਾ ਨੂੰ ਰਾਹਤ ਮਿਲ ਸਕੇ। ਇਸ ਸਬੰਧੀ ਉਨ੍ਹਾਂ ਕਿਹਾ ਕਿ ਐੱਲਪੀਜੀ ਗੈਸ ਏਜੰਸੀਆਂ ਦੇ ਬਾਹਰ ਲੋਕਾਂ ਦੀਆਂ ਕੇਵਾਈਸੀ ਅਪਡੇਸ਼ਨ ਅਤੇ ਹੋਰ ਸਿਲੰਡਰ ਭਰਵਾਉਣ ਲਈ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ ਅਤੇ ਰੋਜ਼ਾਨਾ ਹੀ ਵੱਡੀ ਗਿਣਤੀ ਵਿਚ ਲੋਕ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਇਸ ਸਮੱਸਿਆ ਦਾ ਸੂਬਾ ਸਰਕਾਰ ਨੂੰ ਪਹਿਲਾਂ ਤੋਂ ਹੀ ਅੰਦਾਜ਼ਾ ਸੀ ਤਾਂ ਅਜਿਹੀਆਂ ਹਦਾਇਤਾਂ ਧਾਰਕਾਂ ਨੂੰ ਪਹਿਲਾਂ ਦਸਣੀਆਂ ਜ਼ਰੂਰੀ ਸਨ ਤਾਂ ਜੋ ਹੁਣ ਖਪਤਕਾਰਾਂ ਨੂੰ ਖੱਜਲ ਖੁਆਰ ਨਾ ਹੋਣਾ ਪੈਂਦਾ। ਉਨ੍ਹਾਂ ਕੇਵਾਈਸੀ ਦੀ ਆਨਲਾਈਨ ਮੰਗ ਕਰਦਿਆਂ ਕਿਹਾ ਕਿ ਜੇਕਰ ਕੇਵਾਈਸੀ ਬਹੁਤ ਜ਼ਰੂਰੀ ਹੈ ਤਾਂ ਸਰਕਾਰ ਨੂੰ ਇਹ ਸੁਵਿਧਾ ਆਨਲਾਈਨ ਕਰ ਦੇਣੀ ਚਾਹੀਦੀ ਹੈ ਤਾਂ ਜੋ ਕਿ ਏਜੰਸੀਆਂ ਦੇ ਬਾਹਰ ਵਾਧੂ ਭੀੜ ਤੋਂ ਬਚਿਆ ਜਾ ਸਕੇ। ਸਾਬਕਾ ਹਲਕਾ ਪ੍ਰਧਾਨ ਹਰਜੀਤ ਸਿੰਘ ਵੰਡੀ ਨੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਿਲੰਡਰਾਂ ਦੀ ਬੁਕਿੰਗ ਲਈ ਆਨਲਾਈਨ ਬੁਕਿੰਗ ਸਿਸਟਮ ਨੂੰ ਵੀ ਯਕੀਨੀ ਅਤੇ ਪਾਰਦਰਸ਼ੀ ਬਣਾਇਆ ਜਾਵੇ ਤਾਂ ਜੋ ਬਲੈਕ ਮਾਰਕਟਿੰਗ ਨੂੰ ਕੰਟਰੋਲ ਕੀਤਾ ਜਾ ਸਕੇ