ਫੋਰ ਵ੍ਹੀਲਰ ਟੈਂਪੂ ਯੂਨੀਅਨ ਨੇ ਸਮਾਗਮ ਕਰਵਾਇਆ
ਫੋਰ ਵ੍ਹੀਲਰ ਟੈਂਪੂ ਯੂਨੀਅਨ ਵੱਲੋਂ ਸਮਾਗਮ ਦਾ ਆਯੋਜਨ, ਵਿਧਾਇਕ ਰੰਧਾਵਾ ਨੇ ਲਗਾਈ ਹਾਜ਼ਰੀ
Publish Date: Sun, 22 Feb 2026 05:29 PM (IST)
Updated Date: Sun, 22 Feb 2026 05:30 PM (IST)
ਵਿਧਾਇਕ ਰੰਧਾਵਾ ਨੇ ਲਗਾਈ ਹਾਜ਼ਰੀ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਵਿਖੇ ਫੋਰ ਵ੍ਹੀਲਰ ਟੈਂਪੂ ਯੂਨੀਅਨ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ, ਕੀਰਤਨ ਅਤੇ ਲੰਗਰ ਲਾਇਆ ਗਿਆ। ਇਸ ਪਵਿੱਤਰ ਸਮਾਗਮ ਵਿਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਨਿਮਰਤਾ ਨਾਲ ਹਾਜ਼ਰੀ ਲਗਵਾਈ, ਕੀਰਤਨ ਸੁਣਿਆ ਅਤੇ ਸੰਗਤ ਨਾਲ ਲੰਗਰ ਵੀ ਛਕਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰਾਕੇਸ਼ ਬੱਤਰਾ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਵਿਧਾਇਕ ਰੰਧਾਵਾ ਦਾ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ। ਆਪਣੇ ਸੰਬੋਧਨ ਵਿਚ ਵਿਧਾਇਕ ਰੰਧਾਵਾ ਨੇ ਕਿਹਾ ਕਿ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਮਨ ਨੂੰ ਸ਼ਾਂਤੀ ਅਤੇ ਆਤਮਿਕ ਤਾਕਤ ਪ੍ਰਦਾਨ ਕਰਦਾ ਹੈ ਅਤੇ ਅਜਿਹੇ ਸਮਾਗਮ ਸਮਾਜ ਵਿਚ ਏਕਤਾ ਅਤੇ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਯੂਨੀਅਨ ਦੇ ਮੈਂਬਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਅੱਗੇ ਆ ਕੇ ਸਹਿਭਾਗੀ ਬਣਨਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਵਿਧਾਇਕ ਨੇ ਭਰੋਸਾ ਦਿਵਾਇਆ ਕਿ ਉਹ ਹਮੇਸ਼ਾਂ ਖੇਤਰ ਦੇ ਲੋਕਾਂ ਅਤੇ ਯੂਨੀਅਨ ਦੇ ਹਿੱਤਾਂ ਲਈ ਵਚਨਬੱਧ ਰਹਿਣਗੇ। ਸਮਾਗਮ ਦੌਰਾਨ ਵੱਡੀ ਗਿਣਤੀ ’ਚ ਸੰਗਤ ਅਤੇ ਯੂਨੀਅਨ ਮੈਂਬਰ ਮੌਜੂਦ ਰਹੇ ਅਤੇ ਸਭ ਨੇ ਸ਼ਰਧਾ ਨਾਲ ਲੰਗਰ ਪ੍ਰਸ਼ਾਦ ਛਕਿਆ।