ਸੰਤ ਮਹਿੰਦਰ ਸਿੰਘ ਦੀਆਂ ਅਸਥੀਆਂ ਪੂਰਨ ਗੁਰਮਰਿਆਦਾ ਅਨੁਸਾਰ ਕੀਤੀਆਂ ਜਲ ਪ੍ਰਵਾਹ
ਸੰਤ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਦੀਆਂ ਅਸਥੀਆਂ ਪੂਰਨ ਗੁਰ-ਮਰਿਆਦਾ ਅਨੁਸਾਰ ਜਲ-ਪ੍ਰਵਾਹ ਕੀਤੀਆਂ,
Publish Date: Mon, 30 Mar 2026 08:40 PM (IST)
Updated Date: Mon, 30 Mar 2026 08:42 PM (IST)
- ਮੁਹਾਲੀ ਤੋਂ ਵੱਡੇ ਕਾਫਲੇ ਦੇ ਰੂਪ ਵਿਚ ਸੰਗਤ ਹੋਈ ਰਵਾਨਾ, ਰਸਤੇ ’ਚ ਥਾਂ-ਥਾਂ ’ਤੇ ਸੰਗਤ ਨੇ ਫੁੱਲਾਂ ਦੀ ਕੀਤੀ ਵਰਖਾ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਐੱਸਏਐੱਸ ਨਗਰ : ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਫੇਜ਼-8 ਲੰਬਿਆਂ ਵਾਲੇ ਦੇ ਮੁੱਖ ਪ੍ਰਬੰਧਕ ਸੰਤ ਮਹਿੰਦਰ ਸਿੰਘ ਲੰਬਿਆਂ ਵਾਲੇ ਦੀਆਂ ਅਸਥੀਆਂ ਪੂਰਨ ਗੁਰਮਰਿਆਦਾ ਅਨੁਸਾਰ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਦੇ ਅਸਤ ਘਾਟ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ। ਉਨ੍ਹਾਂ ਦਾ ਬੀਤੀ 26 ਮਾਰਚ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਵੀ ਗੁਰਦੁਆਰਾ ਅੰਗੀਠਾ ਸਾਹਿਬ ਦੀ ਹਦੂਦ ਦੇ ਅੰਦਰ ਹੀ ਕੀਤਾ ਗਿਆ ਸੀ। ਗੁਰੂਘਰ ਦੇ ਸੇਵਾਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਦਾ ਅੰਗੀਠਾ ਸਾਂਭਣ ਤੋਂ ਬਾਅਦ ਸੰਗਤ ਅਤੇ ਵੱਖ-ਵੱਖ ਮਹਾਪੁਰਸ਼ ਅਤੇ ਸਿੱਖ ਪ੍ਰਚਾਰਕ ਵੱਡੇ ਕਾਫਲੇ ਦੇ ਰੂਪ ਵਿਚ ਗੁਰਬਾਣੀ ਦਾ ਜਾਪ ਕਰਦੇ ਹੋਏ ਸ੍ਰੀ ਕੀਰਤਪੁਰ ਸਾਹਿਬ ਲਈ ਰਵਾਨਾ ਹੋਏ। ਜਿੱਥੇ ਸੰਤਾਂ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ।
ਇਸ ਮੌਕੇ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਦੇ ਮੌਜੂਦਾ ਗੱਦੀਨਸ਼ੀਨ ਅਤੇ ਮਰਹੂਮ ਮਹਾਪੁਰਸ਼ਾਂ ਦੇ ਪੁੱਤਰ ਸੰਤ ਅਮਰਾਓ ਸਿੰਘ ਸਮੇਤ ਸੰਤ ਬਾਬਾ ਅਵਤਾਰ ਸਿੰਘ ਧੂਲਕੋਟ, ਸੰਤ ਬਾਬਾ ਸੁਰਿੰਦਰ ਸਿੰਘ ਧੰਨਾ ਭਗਤ, ਸੰਤ ਬਾਬਾ ਰਜਿੰਦਰ ਸਿੰਘ ਗੁਰਦਾਸਪੁਰ, ਸੰਤ ਬਾਬਾ ਗੁਲਾਬ ਸਿੰਘ ਸ੍ਰੀ ਚਮਕੌਰ ਸਿੰਘ, ਸੰਤ ਬਾਬਾ ਪ੍ਰੀਤਪਾਲ ਸਿੰਘ ਝੀਲ ਵਾਲੇ, ਸੰਤ ਬਾਬਾ ਭੁਪਿੰਦਰ ਸਿੰਘ, ਸੰਤ ਬਾਬਾ ਜਸਵਿੰਦਰ ਸਿੰਘ, ਸੰਤ ਬਾਬਾ ਮਨਜੀਤ ਸਿੰਘ ਛੱਨਾ ਵਾਲੇ, ਸੰਤ ਬਾਬਾ ਰਣਜੀਤ ਸਿੰਘ ਰਤਵਾੜਾ ਸਾਹਿਬ ਵਾਲੇ, ਸਾਬਕਾ ਅਕਾਲੀ ਵਿਧਾਇਕ ਐੱਨਕੇ ਸ਼ਰਮਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਸਾਬਕਾ ਚੇਅਰਮੈਨ ਜਸਵੀਰ ਸਿੰਘ ਜੱਸਾ, ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ, ਵੈਦ ਕੁਲਦੀਪ ਸਿੰਘ ਧੂਰੀ ਵਾਲੇ, ਭਾਈ ਅਰਵਿੰਦਰਜੀਤ ਸਿੰਘ ਚੰਡੀਗੜ੍ਹ ਵਾਲੇ, ਬੀਬਾ ਕਮਲਜੀਤ ਕੌਰ ਸੌਲਖੀਆਂ ਵਾਲੇ, ਹੈੱਡ ਗ੍ਰੰਥੀ ਭੁਪਿੰਦਰ ਸਿੰਘ ਸ੍ਰੀ ਅੰਬ ਸਾਹਿਬ, ਗਿਆਨੀ ਜੁਗਿੰਦਰ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਕੁਲਦੀਪ ਸਿੰਘ ਮਾਣਕਪੁਰ, ਅਸ਼ਵਨੀ ਸੰਭਾਲਕੀ, ਹਰਦੇਵ ਸਿੰਘ ਹਰਪਾਲਪੁਰ, ਗੁਰਮੀਤ ਸਿੰਘ ਵਾਲੀਆ, ਅਮਰਜੀਤ ਸਿੰਘ ਕੈਨੇਡਾ, ਬਾਬਾ ਬਲਕਾਰ ਸਿੰਘ ਢੇਲਪੁਰ ਆਦਿ ਹਾਜ਼ਰ ਸਨ। ਬਲਜੀਤ ਸਿੰਘ ਨੇ ਦੱਸਿਆ ਕਿ ਸੰਤ ਮਹਿੰਦਰ ਸਿੰਘ ਨਮਿੱਤ ਅੰਤਿਮ ਅਰਦਾਸ 4 ਅਪ੍ਰੈਲ ਨੂੰ ਗੁਰਦੁਆਰਾ ਅੰਗੀਠਾ ਸਾਹਿਬ ਫੇਜ਼-8 ਲੰਬਿਆਂ ਮੁਹਾਲੀ ਵਿਖੇ ਹੋਵੇਗੀ।