ਬੇਅਦਬੀ ਰੋਕਣ ਸਬੰਧੀ ਬਿੱਲ ਪਾਸ ਕਰਨ ’ਤੇ ਧੰਨਵਾਦ : ਗਿੱਲ
ਬੇਅਦਬੀ ਰੋਕਣ ਸਬੰਧੀ ਬਿੱਲ ਪਾਸ ਕਰਨ ’ਤੇ ਧੰਨਵਾਦ : ਰਾਣਾ ਗਿੱਲ
Publish Date: Mon, 20 Apr 2026 08:01 PM (IST)
Updated Date: Mon, 20 Apr 2026 08:03 PM (IST)

ਖਰੜ : ਖਰੜ ਵਿਖੇ ਸੀਨੀਅਰ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੇ ਰਾਜਪਾਲ ਪੰਜਾਬ ਦਾ ਬੇਅਦਬੀ ਰੋਕਣ ਸਬੰਧੀ ਕਾਨੂੰਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਨੂੰ ਪ੍ਰਵਾਨਗੀ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬੇਅਦਬੀ ਸ਼ਬਦ ਸਮੂਹ ਪੰਜਾਬੀਆਂ ਲਈ ਹਮੇਸ਼ਾ ਹੀ ਇਕ ਬਹੁਤ ਬੁਰੇ ਅਹਿਸਾਸ ਵਜੋਂ ਵਰਤਿਆ ਗਿਆ ਸ਼ਬਦ ਰਿਹਾ ਹੈ। ਜਿੱਥੇ ਭਾਰਤ ਇਕ ਧਰਮ ਨਿਰਪੇਖ ਅਤੇ ਸਭ ਧਰਮਾਂ ਦਾ ਆਦਰ ਕਰਨ ਵਾਲਾ ਰਾਸ਼ਟਰ ਹੈ ਉੱਥੇ ਗੁਰੂਆਂ ਪੀਰਾਂ ਤੇ ਰਹਿਬਰਾਂ ਦੀ ਧਰਤੀ ਪੰਜਾਬ ਨੇ ਵੀ ਹਰ ਧਰਮ ਅਤੇ ਸਮੁਦਾਇ ਨੂੰ ਸਤਿਕਾਰ ਦਿੱਤਾ ਹੈ ਪਰ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿਚ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੇ ਸਿੱਖ ਸੰਗਤਾਂ ਦੇ ਹਿਰਦੇ ਵਾਰ-ਵਾਰ ਵਲੂੰਧਰੇ ਹਨ। ਉਨ੍ਹਾਂ ਕਿਹਾ ਕਿ ਜਨਤਾ ਦੀ ਮੰਗ ਸੀ ਕਿ ਕੋਈ ਅਜਿਹਾ ਕਾਨੂੰਨ ਬਣੇ, ਜਿਸ ਤਹਿਤ ਸਖ਼ਤ ਸਜ਼ਾਵਾਂ ਬੇਅਦਬੀਆਂ ਨੂੰ ਰੋਕ ਸਕਣ। ਉਨ੍ਹਾਂ ਕਿਹਾ ਕਿ ਸਮੁੱਚਾ ਸਿੱਖ ਭਾਈਚਾਰਾ ਅਤੇ ਉਹ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਜਿਨ੍ਹਾਂ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਨੂੰ ਪ੍ਰਵਾਨਗੀ ਦੇ ਕੇ ਕਰੋੜਾਂ ਸਿੱਖਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਵਾਲੇ ਸ਼ਰਧਾਲੂਆਂ ਦੀ ਚਿਰਕੌਣੀ ਮੰਗ ਨੂੰ ਪੂਰਾ ਕੀਤਾ ਹੈ। ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਭਾਰਤ ਬਹੁ-ਸੱਭਿਆਚਾਰ ਅਤੇ ਮਾਨਤਾਵਾਂ ਵਾਲਾ ਰਾਸ਼ਟਰ ਹੈ ਤੇ ਅਸੀਂ ਸਭਨਾਂ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਹਾਂ।