ਰਾਹੁਲ ਗਾਂਧੀ ਦੀ ਰੈਲੀ ’ਚ ਪਹੁੰਚਣ ’ਤੇ ਕੀਤਾ ਧੰਨਵਾਦ : ਕੰਗ
ਰਾਹੁਲ ਗਾਂਧੀ ਦੀ ਰੈਲੀ ’ਚ ਪਹੁੰਚਣ ’ਤੇ ਕੀਤਾ ਧੰਨਵਾਦ : ਕੰਗ
Publish Date: Mon, 02 Mar 2026 06:31 PM (IST)
Updated Date: Mon, 02 Mar 2026 06:31 PM (IST)
ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਇਕ ਬਿਆਨ ਵਿਚ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਬਰਨਾਲਾ ਵਿਖੇ ‘ਮਨਰੇਗਾ ਮਜ਼ਦੂਰ, ਕਿਸਾਨ ਬਚਾਓ’ ਦੇ ਅਹਿੰਮ ਮੁੱਦਿਆਂ ’ਤੇ ਕੀਤੀ ਗਈ ਮਹਾ ਰੈਲੀ ਵਿਚ ਭਰਮਾ ਇਕੱਠ ਹੋਇਆ। ਇਸ ਰੈਲੀ ਵਿਚ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਸਮੇਤ ਹੋਰ ਸੀਨੀਅਰ ਕਾਂਗਰਸੀ ਲੀਡਰਸ਼ਿਪ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਪੇਂਡੂ ਮਜ਼ਦੂਰਾਂ, ਭੈਣਾਂ-ਭਰਾਵਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਨੂੰ ਕਮਜ਼ੋਰ/ਖ਼ਤਮ ਕਰਨ ਦੀ ਸਾਜ਼ਿਸ਼ ਅਤੇ ਮਨਰੇਗਾ ਨੂੰ ਹਟਾਉਣ ਦੀ ਸਖ਼ਤ ਆਲੋਚਨਾ ਕੀਤੀ ਅਤੇ ਇਸ ਤੋਂ ਇਲਾਵਾ ਭਾਰਤ-ਅਮਰੀਕਾ ਦੇ ਵਪਾਰਕ ਸਮਝੌਤੇ ਨੂੰ ਖੇਤੀਬਾੜੀ//ਕਿਸਾਨਾਂ ਦੇ ਖ਼ਿਲਾਫ਼ ਅਤੇ ਮਾਰੂ ਕਦਮ ਦੱਸਿਆ। ਕੰਗ ਨੇ ਕਿਹਾ ਕਿ ਸਮੁੱਚੇ ਪੰਜਾਬ ਅਤੇ ਖ਼ਾਸ ਤੌਰ ’ਤੇ ਹਲਕਾ ਖਰੜ ਤੋਂ ਵੱਡੀ ਗਿਣਤੀ ਵਿਚ ਵਰਕਰ/ਲੀਡਰ ਰੈਲੀ ਵਿਚ ਸ਼ਾਮਲ ਹੋਏ, ਜਿਸ ਲਈ ਉਨ੍ਹਾਂ ਨੇ ਸ਼ਾਮਲ ਹੋਏ ਵਰਕਰਾਂ/ਲੀਡਰਾਂ ਦਾ ਦਿਲੋਂ ਧੰਨਵਾਦ ਕੀਤਾ।