ਪੰਜ-ਛੇ ਹਮਲਾਵਰਾਂ ਨੇ ਸਾਬਕਾ ਫ਼ੌਜੀ ਦੀ ਕੀਤੀ ਕੁੱਟਮਾਰ
ਵੀਆਈਪੀ ਇਨਕਲੇਵ ’ਚ ਦਹਿਸ਼ਤ, ਪੰਜ-ਛੇ ਹਮਲਾਵਰਾਂ ਨੇ ਰਿਟਾਇਰਡ ਫ਼ੌਜੀ ਕੀਤੀ ਕੁੱਟਮਾਰ,
Publish Date: Fri, 06 Feb 2026 06:39 PM (IST)
Updated Date: Fri, 06 Feb 2026 06:41 PM (IST)

ਵੀਆਈਪੀ ਇਨਕਲੇਵ ’ਚ ਦਹਿਸ਼ਤ, ਸੀਸੀਟੀਵੀ ’ਚ ਕੈਦ ਹੋਈ ਫੁਟੇਜ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ-ਮੁਬਾਰਕਪੁਰ ਰੋਡ ’ਤੇ ਸਥਿਤ ਵੀਆਈਪੀ ਇਨਕਲੇਵ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਸੇਵਾਮੁਕਤ ਫ਼ੌਜੀ ’ਤੇ ਪੰਜ-ਛੇ ਵਿਅਕਤੀਆਂ ਵੱਲੋਂ ਡੰਡਿਆਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ’ਚ ਸੇਵਾਮੁਕਤ ਫ਼ੌਜੀ ਜਨਾਰਧਨ ਅਤੇ ਉਸਦਾ ਪੁੱਤਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਸੇਵਾਮੁਕਤ ਫ਼ੌਜੀ ਜਨਾਰਧਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਦਿਨਾਂ ਤੋਂ ਉਸਦੀ ਸੁਸਾਇਟੀ ਦੇ ਕੁਝ ਲੋਕਾਂ ਨਾਲ ਤਕਰਾਰ ਚੱਲ ਰਹੀ ਸੀ, ਜੋ ਅੱਜ ਹਿੰਸਕ ਰੂਪ ਧਾਰ ਗਈ। ਉਸਦੇ ਮੁਤਾਬਕ ਅਚਾਨਕ ਪੰਜ-ਛੇ ਵਿਅਕਤੀ ਹਥਿਆਰਬੰਦ ਹੋ ਕੇ ਉਸਦੇ ਘਰ ਦੇ ਨੇੜੇ ਆਏ ਅਤੇ ਉਸ ’ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਜਦੋਂ ਉਸਦਾ ਪੁੱਤਰ ਵਿਚ ਬਚਾਅ ਲਈ ਆਇਆ ਤਾਂ ਹਮਲਾਵਰਾਂ ਨੇ ਉਸਨੂੰ ਵੀ ਨਹੀਂ ਬਖ਼ਸ਼ਿਆ ਅਤੇ ਉਸਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਹਮਲੇ ਦੌਰਾਨ ਸੁਸਾਇਟੀ ’ਚ ਹਫ਼ਰਾ-ਤਫ਼ਰੀ ਮਚ ਗਈ ਅਤੇ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ, ਜਿਸ ਦੀ ਫੁਟੇਜ ਵਿਚ ਸਾਫ਼ ਤੌਰ ’ਤੇ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਹਮਲਾਵਰ ਰਿਟਾਇਰਡ ਫ਼ੌਜੀ ਅਤੇ ਉਸਦੇ ਪੁੱਤਰ ਨੂੰ ਡੰਡਿਆਂ ਨਾਲ ਕੁੱਟਮਾਰ ਕਰ ਰਹੇ ਹਨ। ਇਲਾਕੇ ਦੇ ਵਸਨੀਕਾਂ ਨੇ ਇਸ ਘਟਨਾ ’ਤੇ ਗੰਭੀਰ ਚਿੰਤਾ ਜਤਾਈ ਹੈ ਅਤੇ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਰਿਟਾਇਰਡ ਫ਼ੌਜੀ ’ਤੇ ਹੋਏ ਇਸ ਹਮਲੇ ਨੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਖ਼ਮੀ ਵਿਅਕਤੀ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ। ਜਦੋਂ ਇਸ ਸਬੰਧੀ ਮੁਬਾਰਕਪੁਰ ਚੌਕੀ ਇੰਚਾਰਜ ਕੁਲਵੰਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਨੂੰ ਚੌਕੀ ਵਿਚ ਬੁਲਾਇਆ ਗਿਆ ਹੈ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।